by jaskamal
ਨਿਊਜ਼ ਡੈਸਕ: ਇੱਥੇ ਭਾਰਤੀ ਵਸੋਂ ਵਾਲੇ ਇਲਾਕੇ 'ਚ ਪੁਲੀਸ ਨੇ ਕਾਰਾਂ ਚੋਰੀ ਕਰਨ ਤੇ ਧੋਖਾਧੜੀ ਕਰਨ ਵਾਲੇ ਗਰੋਹ ਨੂੰ ਫੜਿਆ ਹੈ। ਗਰੋਹ 'ਚ ਮੁੱਢਲੇ ਤੌਰ ’ਤੇ ਦੋ ਪੰਜਾਬੀਆਂ ਸਣੇ ਚਾਰ ਭਾਰਤੀ ਪਿਛੋਕੜ ਵਾਲੇ ਵਿਅਕਤੀ ਸ਼ਾਮਲ ਹਨ। ਪੁਲੀਸ ਸਤੰਬਰ 2020 ਤੋਂ ਗਰੋਹ ਦਾ ਪਿੱਛਾ ਕਰ ਰਹੀ ਸੀ। ਮੁਲਜ਼ਮਾਂ 'ਚ ਗੁਰਦਿੱਤਾ ਸਿੰਘ, ਐਡਵਰਡ ਜ਼ਿੰਕ, ਸੰਦੀਪ ਸਿੰਘ ਤੇ ਅਹਿਮਦ ਅੱਬਾਸ ਸ਼ਾਮਲ ਹਨ। ਇਹ ਸਾਰੇ ਸਟੱਡੀ ਵੀਜ਼ਾ ’ਤੇ ਆਸਟਰੇਲੀਆ ਆਏ ਸਨ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤੇ ਜਾਣ ’ਤੇ ਜੱਜ ਨੇ ਮੁੱਖ ਦੋਸ਼ੀ ਸੰਨੀ ਨੂੰ ਦੋ ਸਾਲ ਦੀ ਸਜ਼ਾ ਦਿੱਤੀ ਹੈ। ਸਜ਼ਾ ਕੱਟਣ ਮਗਰੋਂ ਦੋਸ਼ੀਆਂ ਨੂੰ ਦੇਸ਼ ਨਿਕਾਲਾ ਦੇਣਾ ਤੈਅ ਕੀਤਾ ਗਿਆ ਹੈ।