by jaskamal
ਨਿਊਜ਼ ਡੈਸਕ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੁਰੂਕਸ਼ੇਤਰ ਦੇ ਪੇਹੋਵਾ ਸਬ-ਡਵੀਜ਼ਨ ਦੀ ਡਾ. ਗੁਰਪ੍ਰੀਤ ਕੌਰ ਉਰਫ਼ ਗੋਪੀ ਦੇ ਵਿਆਹ ਦੀ ਖ਼ਬਰ ਮਿਲਦਿਆਂ ਹੀ ਇਲਾਕੇ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਜਦੋਂ ਗੁਰਪ੍ਰੀਤ ਦੇ ਚਾਚਾ ਗੁਰਿੰਦਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਬੇਟੀ ਬਹੁਤ ਹੀ ਹੁਸ਼ਿਆਰ ਤੇ ਗੋਲਡ ਮੈਡਲ ਜੇਤੂ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਆਪ ਖੁਦ ਵੀ 'ਆਪ' ਪਾਰਟੀ ਨਾਲ ਸੰਬੰਧਿਤ ਹਨ।