ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੁਨੀਆ ਭਰ 'ਚ ਹੈਕਿੰਗ ਨੂੰ ਅੰਜਾਮ ਦੇਣ ਵਾਲੇ ਚੀਨ ਨੂੰ ਵੱਡਾ ਝਟਕਾ ਲੱਗਾ ਹੈ। ਚੀਨ ਦੇ ਇਕ ਹੈਕਰ ਨੇ ਲਗਭਗ 1 ਅਰਬ ਚੀਨੀ ਨਾਗਰਿਕਾਂ ਦਾ ਨਿੱਜੀ ਡਾਟਾ ਚੋਰੀ ਕਰਨ ਦਾ ਦਾਅਵਾ ਕੀਤਾ ਹੈ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੈਕਰ ਨੇ ਨਮੂਨੇ ਵਜੋਂ 7.5 ਲੱਖ ਨਾਗਰਿਕਾਂ ਦੇ ਨਾਮ, ਮੋਬਾਈਲ ਨੰਬਰ, ਰਾਸ਼ਟਰੀ ਆਈਡੀ ਨੰਬਰ, ਪਤੇ, ਜਨਮਦਿਨ ਅਤੇ ਪੁਲਿਸ ਰਿਪੋਰਟਾਂ ਵਰਗੀਆਂ ਜਾਣਕਾਰੀਆਂ ਆਨਲਾਈਨ ਪੋਸਟ ਕੀਤੀਆਂ ਹਨ।
ਕੁਝ ਸਾਈਬਰ ਸੁਰੱਖਿਆ ਮਾਹਿਰਾਂ ਨੇ ਕੁਝ ਨਾਗਰਿਕਾਂ ਦੇ ਡੇਟਾ ਦੀ ਪੁਸ਼ਟੀ ਕੀਤੀ ਹੈ, ਜੋ ਸਹੀ ਨਿਕਲੇ ਹਨ। ਹੈਕਰ ਮੁਤਾਬਕ ਨਾਗਰਿਕਾਂ ਦਾ ਡਾਟਾ 23 ਟੈਰਾਬਾਈਟ ਡਾਟਾਬੇਸ 'ਚ ਸਟੋਰ ਕੀਤਾ ਜਾਂਦਾ ਹੈ।
ਹੈਕਰ ਨੇ ਪਿਛਲੇ ਮਹੀਨੇ ਇੱਕ ਫੋਰਮ ਨੂੰ ਚੀਨੀ ਨਾਗਰਿਕਾਂ ਦਾ ਨਿੱਜੀ ਡਾਟਾ ਚੋਰੀ ਕਰਨ ਬਾਰੇ ਦੱਸਿਆ ਸੀ। ਪਰ ਇਸ ਹਫਤੇ ਹੀ, ਸਾਈਬਰ ਮਾਹਰਾਂ ਨੇ ਚੀਨੀ ਨਾਗਰਿਕਾਂ ਬਾਰੇ ਜਾਣਕਾਰੀ ਵਾਲਾ 23 ਟੈਰਾਬਾਈਟ ਦਾ ਡੇਟਾਬੇਸ ਦੇਖਿਆ ਹੈ। ਹੈਕਰ ਦਾ ਦਾਅਵਾ ਹੈ ਕਿ ਇਸ ਵਿੱਚ ਇੱਕ ਅਰਬ ਚੀਨੀ ਨਾਗਰਿਕਾਂ ਦਾ ਡੇਟਾ ਹੈ। ਇਹ ਡੇਟਾ 10 ਬਿਟਕੋਇਨਾਂ ਯਾਨੀ ਲਗਭਗ 2,00,000 ਅਮਰੀਕੀ ਡਾਲਰ (15.8 ਕਰੋੜ ਰੁਪਏ) ਵਿੱਚ ਵੇਚਿਆ ਜਾ ਰਿਹਾ ਹੈ।