by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਆਹੁਤਾ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ 24 ਸਾਲਾਂ ਨੌਜਵਾਨ ਨੇ ਖੁਦਖੁਸ਼ੀ ਕਰ ਲਈ ਹੈ । ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਬਤੌਰ ਸਕਿਓਰਿਟੀ ਗਾਰਡ ਨੌਕਰੀ ਕਰਦਾ ਹੈ। ਉਸਦੇ ਤਿੰਨ ਬੱਚੇ ਇਕ ਲੜਕੀ ਅਤੇ ਦੋ ਲੜਕੇ ਹਨ। ਛੋਟਾ ਲੜਕਾ ਲਵਪ੍ਰੀਤ ਸਿੰਘ (24) ਪਿੰਡ ਦੇ ਬੱਸ ਅੱਡੇ ’ਚ ਖੇਤੀ ਸੈਂਟਰ ਪੈਸਟੀਸਾਈਡ ਦੀ ਦੁਕਾਨ ’ਤੇ ਕੰਮ ਕਰਦਾ ਹੈ।
6 ਮਹੀਨੇ ਪਹਿਲਾਂ ਲਵਪ੍ਰੀਤ ਦਾ ਅੰਮ੍ਰਿਤਸਰ ਦੀ ਰਹਿਣ ਵਾਲੀ ਮੀਨੂੰ ਮਾਹੀ ਨਾਮਕ ਔਰਤ ਨਾਲ ਕਥਿਤ ਪ੍ਰੇਮ ਸਬੰਧ ਸਨ। ਮਾਨਸਿਕ ਦਬਾਅ ਦੇ ਚੱਲਦੇ ਲਵਪ੍ਰੀਤ ਨੇ ਦੁਕਾਨ ’ਚ ਹੀ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।