by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀ ਅਮਰਨਾਥ ਯਾਤਰਾ 6 ਦਿਨ ਮੋਹਲੇਧਾਰ ਮੀਂਹ ਕਾਰਨ 2 ਦਿਨਾਂ ਲਈ ਰੋਕ ਦਿੱਤੀ ਗਈ ਹੈ। ਬਾਲਟਾਲ ਮਾਰਗ ਤੇ 2 ਦਿਨ ਲਈ ਪਹਿਲਗਾਮ ਮਾਰਗ ਤੋਂ ਯਾਤਰਾ ਰੋਕੀ ਗਈ ਹੈ। ਹਜ਼ਾਰਾਂ ਸ਼ਰਧਾਲੂ ਰਸਤੇ 'ਚ ਫਸੇ ਹੋਏ ਹਨ। ਉੱਥੇ ਹੀ ਹੈਲੀਕਾਪਟਰ ਸੇਵਾ ਵੀ ਪ੍ਰਭਾਵਿਤ ਹੋਈ ਹੈ। ਦਰਅਸਲ ਜ਼ਮੀਨ ਖਿੱਸਕਣ ਦੇ ਖ਼ਦਸ਼ੇ ਕਾਰਨ ਪ੍ਰਸ਼ਾਸਨ ਨੇ ਬਾਲਟਾਲ ਤੇ ਪਹਿਲਗਾਮ ਮਾਰਗਾਂ ਤੋਂ ਰਵਾਨਾ ਹੋਣ ਵਾਲੀ ਯਾਤਰਾ ਮੁਲਤਵੀ ਕਰ ਦਿੱਤੀ ਹੈ।