ਵੱਡੀ ਘਟਨਾ : ਆਪਣੀ ਧੀ ਦਾ ਕਤਲ ਕਰ ਮਾਂ ਨੇ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੰਗਰੂਰ 'ਚ ਔਰਤ ਨੇ ਆਪਣੀ 5 ਸਾਲਾਂ ਦੀ ਮਾਸੂਮ ਧੀ ਦਾ ਕਤਲ ਕਰ ਦਿੱਤਾ ਤੇ ਫਿਰ ਖ਼ੁਦਕੁਸ਼ੀ ਕਰ ਲਈ । ਜਾਣਕਾਰੀ ਅਨੁਸਾਰ 40 ਸਾਲਾ ਸ਼ਿੰਦਰਪਾਲ ਕੌਰ ਨੇ ਘਰੇਲੂ ਕਲੇਸ਼ ਕਾਰਨ ਪਹਿਲਾਂ ਆਪਣੀ 5 ਸਾਲ ਦੀ ਧੀ ਭਾਵਨਾ ਨੂੰ ਮਾਰ ਦਿੱਤਾ। ਫਿਰ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲ਼ਈ। ਜਦੋਂ ਇਸ ਗੱਲ ਦਾ ਸ਼ਿੰਦਰਪਾਲ ਦੇ ਪਤੀ ਨੂੰ ਪਤਾ ਲੱਗਾ ਤਾਂ ਉਹ ਦਿਮਾਗੀ ਸੰਤੁਲਨ ਖੋਹ ਬੈਠਾ।ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।