by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਿਹਾਰ ਤੋਂ ਮਜ਼ਦੂਰੀ ਕਰਨ ਆਏ 22 ਸਾਲਾ ਪ੍ਰਵਾਸੀ ਮਜ਼ਦੂਰ ਦੀ ਪਤਨੀ ਦੇ ਕਤਲ ਦਾ ਮਾਮਲਾ ਸਾਮਣੇ ਆਇਆ ਹੈ । 7 ਮਹੀਨੇ ਪਹਿਲਾਂ ਰਿੱਤੂ ਨਾਮ ਦੀ ਲੜਕੀ ਨਾਲ 'ਲਵ ਮੈਰਿਜ' ਹੋਈ ਸੀ । ਮੁੰਹਮਦ ਸੁਭਾਨ ਨੇ ਦੱਸਿਆ ਕਿ ਉਸ ਦਾ ਸਾਲਾ ਨਤੀਸ਼ ਕੁਮਾਰ ਸਾਨੂੰ ਮਿਲਣ ਆਇਆ ਤੇ ਉਨ੍ਹਾਂ ਇੱਕਠਿਆਂ ਬੈਠ ਕੇ ਗੱਲਾਂ ਵੀ ਕੀਤੀਆਂ ਅਤੇ ਰੋਟੀ ਆਦਿ ਖਾਦੀ ਅਤੇ ਉਹ ਆਪਣੇ ਸਾਲੇ ਨਾਲ ਬਾਹਰ ਸੌਂ ਗਿਆ ਤੇ ਰਿੱਤੂ ਕਮਰੇ ਵਿਚ ਸੌਂ ਗਈ। ਉਹ ਆਪਣੇ ਕੰਮ ’ਤੇ ਚਲਾ ਗਿਆ ਤੇ ਖੇਤਾਂ 'ਚੋਂ ਨੱਕਾ ਮੋੜ ਕੇ ਵਾਪਸ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਦਾ ਸਾਲਾ ਨਤੀਸ਼, ਉਸ ਦੀ ਪਤਨੀ ਦਾ ਗੱਲਾ ਘੁੱਟ ਰਿਹਾ ਸੀ । ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।