by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਨੀਪੁਰ 'ਚ ਲਗਾਤਾਰ ਭਾਰੀ ਮੀਂਹ ਜਾਰੀ ਹੈ। ਨੋਨੀ ਜ਼ਿਲੇ ਦੇ ਤੁਪੁਲ ਰੇਲਵੇ ਸਟੇਸ਼ਨ 'ਤੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ। ਆਮ ਲੋਕਾਂ ਦੇ ਨਾਲ-ਨਾਲ ਟੈਰੀਟੋਰੀਅਲ ਆਰਮੀ ਦੇ ਕਈ ਸਿਪਾਹੀ ਇਸ ਦੀ ਮਾਰ ਹੇਠ ਆਏ।
ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਸੱਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜ਼ਮੀਨ ਖਿਸਕਣ ਤੋਂ ਬਾਅਦ ਘੱਟੋ-ਘੱਟ 55 ਭਾਰਤੀ ਫੌਜ ਦੇ ਜਵਾਨ ਅਤੇ ਕਈ ਲੋਕ ਲਾਪਤਾ ਹਨ। ਰੇਲਵੇ ਮੁਤਾਬਕ ਹੁਣ ਤੱਕ 19 ਲੋਕਾਂ ਦੀ ਜਾਨ ਬਚਾਈ ਜਾ ਚੁੱਕੀ ਹੈ।
ਇਸ ਦੇ ਨਾਲ ਹੀ ਵੱਡੇ ਪੱਧਰ 'ਤੇ ਮਲਬਾ ਡਿੱਗਣ ਕਾਰਨ ਇਜੇਈ ਨਦੀ ਦਾ ਵਹਾਅ ਰੁਕ ਗਿਆ ਹੈ। ਇਸ ਨਾਲ ਨੀਵੇਂ ਇਲਾਕਿਆਂ ਲਈ ਖਤਰਾ ਬਣਿਆ ਹੋਇਆ ਹੈ। ਜ਼ਮੀਨ ਖਿਸਕਣ ਤੋਂ ਬਾਅਦ NDRF, SDRF, ਰਾਜ ਸਰਕਾਰ ਅਤੇ ਰੇਲਵੇ ਦੀਆਂ ਬਚਾਅ ਟੀਮਾਂ ਨੇ ਅਗਵਾਈ ਕੀਤੀ ਹੈ।