by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰੀ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਮੀਂਹ ਕਾਰਨ ਪੰਜਾਬ, ਦਿੱਲੀ, ਯੂਪੀ ਸਮੇਤ ਕਈ ਸ਼ਹਿਰਾਂ ਵਿੱਚ ਪਾਣੀ ਭਰਨ ਦੀ ਸਮੱਸਿਆ ਦੇਖਣ ਨੂੰ ਮਿਲੀ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ 'ਚ ਤਾਪਮਾਨ 34 ਡਿਗਰੀ ਦੇ ਆਸਪਾਸ ਰਹੇਗਾ। 2 ਤੋਂ 4 ਜੁਲਾਈ ਤੱਕ ਹਲਕੀ ਬਾਰਿਸ਼ ਹੋਵੇਗੀ। ਵੱਧ ਤੋਂ ਵੱਧ ਤਾਪਮਾਨ 35 ਤੋਂ 36 ਡਿਗਰੀ ਦੇ ਦਾਇਰੇ ਵਿੱਚ ਰਹਿ ਸਕਦਾ ਹੈ। 5 ਜੁਲਾਈ ਤੋਂ ਬਾਰਸ਼ ਇੱਕ ਵਾਰ ਫਿਰ ਵਧੇਗੀ।
ਹਰਿਆਣਾ 'ਚ ਵੀ ਮਾਨਸੂਨ ਦੀ ਪਹਿਲੀ ਬਾਰਿਸ਼ ਹੋਈ। ਇਸ ਦੌਰਾਨ ਕਈ ਸ਼ਹਿਰਾਂ 'ਚ ਪਾਣੀ ਭਰਨ ਦੀ ਸਮੱਸਿਆ ਦੇਖਣ ਨੂੰ ਮਿਲੀ। ਹਰਿਆਣਾ ਦੇ ਕਈ ਸ਼ਹਿਰਾਂ 'ਚ ਰਾਤ ਭਰ ਬਾਰਿਸ਼ ਦੇ ਨਾਲ ਬੱਦਲ ਗਰਜਦੇ ਰਹੇ।