by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ’ਚ ਇਕ ਤਲਾਕਸ਼ੁਦਾ ਔਰਤ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ। ਔਰਤ ਦੇ ਗਰਭਵਤੀ ਹੋਣ ਤੋਂ ਬਾਅਦ ਉਸ ਦਾ ਜ਼ਬਰਦਸਤੀ ਅਬਾਰਸ਼ਨ ਕਰਵਾ ਦਿੱਤਾ। ਔਰਤ ਨੇ ਦੱਸਿਆ ਹੈ ਕਿ ਉਸ ਦਾ ਤਲਾਕ ਅਦਾਲਤ ’ਚ ਹੋ ਚੁੱਕਿਆ ਹੈ ਤੇ ਉਸ ਦੀ ਮੁਲਾਕਾਤ ਰਾਜਬੀਰ ਸਿੰਘ ਨਾਲ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ’ਚ ਆਪਸੀ ਦੋਸਤੀ ਵਧ ਗਈ ਤੇ ਮੁਲਜ਼ਮ ਰਾਜਬੀਰ ਸਿੰਘ ਨੇ ਜ਼ਬਰਦਸਤੀ ਇਕ ਹੋਟਲ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।