ਰਾਸ਼ਟਰਪਤੀ ਟਰੰਪ ਨੇ ਕੀਤਾ ਤੂਫ਼ਾਨ ਤੋਂ ਬਾਅਦ ਅਲਬਾਮਾ ਦਾ ਦੌਰਾ

by mediateam

ਅਲਬਾਮਾ , 09 ਮਾਰਚ ( NRI MEDIA )

ਅਮਰੀਕਾ ਦੇ ਅਲਬਾਮਾ ਖੇਤਰ  ਵਿੱਚ ਪਿਛਲੇ ਦਿਨੀਂ ਇੱਕ ਵੱਡਾ ਤੂਫਾਨ ਆਇਆ ਸੀ ਜਿਸ ਵਿਚ 23 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਖੇਤਰ ਪੂਰੀ ਤਰ੍ਹਾਂ ਬਰਬਾਦ ਹੋ ਗਏ ਸਨ , ਇਨ੍ਹਾਂ ਖੇਤਰਾਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਤੇ ਲੋਕਾਂ ਦਾ ਹਾਲ ਚਾਲ ਪੁੱਛਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਥੇ ਪੁੱਜੇ ਅਤੇ ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਕੀਤੀ , ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਜਾਰਜੀਆ ਦੀ ਸਰਹੱਦ ਨਾਲ ਲੱਗਦੇ ਕੁਝ ਪੀੜਤਾਂ ਦੇ ਘਰਾਂ ਦਾ ਦੌਰਾ ਕੀਤਾ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹੈਲੀਕਾਪਟਰ ਰਾਹੀਂ ਵੀ ਨੁਕਸਾਨ ਦਾ ਜਾਇਜ਼ਾ ਲਿਆ ਗਿਆ |


ਇੱਕ ਪੀੜਤ ਦੇ ਰਿਸ਼ਤੇਦਾਰ, 59 ਸਾਲ ਦੀ ਉਮਰ ਦੇ ਮਾਰਸ਼ਲ ਲੀਨ ਗਰਿਮੇਜ਼ ਨੇ ਰਾਸ਼ਟਰਪਤੀ ਨੂੰ ਆਪਣੀ ਟੁਟੀ ਹੋਈ ਮੋਟਰਸਾਈਕਲ ਵੈਸਟ ਅਤੇ ਬਾਈਬਲ ਦਿਖਾਏ , ਟਰੰਪ ਨੇ ਪਰਿਵਾਰ ਦੇ ਮੈਂਬਰਾਂ ਨੂੰ ਗਲੇ ਲਗਾਇਆ ਅਤੇ ਊਨਾ ਦਾ ਦੁੱਖ ਸਾਂਝਾ ਕੀਤਾ , ਰਾਸ਼ਟਰਪਤੀ ਅਤੇ ਮੇਲਾਨੀਆ ਟਰੰਪ ਨੇ ਪੀੜਿਤ ਲੋਕਾਂ, ਵਾਲੰਟੀਅਰਾਂ ਅਤੇ ਬਚਾਅ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ,ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰੋਸੀਡੈਂਸ ਬੈਪਟਿਸਟ ਚਰਚ ਵਿਚ ਇਕ ਆਫ਼ਤ ਰਾਹਤ ਕੇਂਦਰ ਦਾ ਵੀ ਦੌਰਾ ਕੀਤਾ |

ਰਾਸ਼ਟਰਪਤੀ ਟਰੰਪ ਨੇ ਚਰਚ ਦੇ ਅੰਦਰ ਹੋਰ ਪੀੜਤਾਂ ਦੇ ਪਰਿਵਾਰਾਂ ਦੇ ਨਾਲ ਨਿਜੀ ਤੌਰ ਤੇ ਮੁਲਾਕਾਤ ਕੀਤੀ, ਉਨ੍ਹਾਂ ਨੇ ਉਥੇ ਇਕ ਔਰਤ ਨਾਲ ਗੱਲ ਕੀਤੀ ਜਿਸ ਨੇ ਤੂਫਾਨ ਵਿਚ 10 ਪਰਿਵਾਰਕ ਮੈਂਬਰ ਗਵਾਏ ਸਨ , ਟਰੰਪ ਨੇ ਪੀੜਿਤਾਂ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ ਅਤੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ |

ਟਰੰਪ ਨੇ ਤਬਾਹ ਹੋਏ ਖੇਤਰ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਮੈਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਦੇਖੀ ਹੈ , ਇਸ ਇਲਾਕੇ ਦੇ ਹਾਲਾਤ ਬਹੁਤ ਖਰਾਬ ਹਨ , ਇਹ ਅਵਿਸ਼ਵਾਸ਼ਯੋਗ ਹੈ, "ਟਰੰਪ ਨੇ ਕਿਹਾ ਕਿ ਉਹ ਅਤੇ ਅਲਾਬਾਮਾ ਦੇ ਰਾਜਪਾਲ ਕੇ ਆਈਵੇ ਨੇ ਬਰਬਾਦੀ ਦਾ ਹਵਾਈ ਸਰਵੇਖਣ ਕੀਤਾ ਹੈ , ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ "ਅਵਿਸ਼ਵਾਸ਼ਯੋਗ" ਤਬਾਹੀ ਦੇਖੀ ਹੈ |