ਨਿਊਜ਼ ਡੈਸਕ (ਰਿੰਪੀ ਸ਼ਰਮਾ) : Google ਯੂਜ਼ਰਸ ਇਹ ਜਾਣ ਕੇ ਹੈਰਾਨ ਰਹਿ ਜਾਣਗੇ ਕਿ ਕੰਪਨੀ ਨੇ ਆਪਣੀ ਮਸ਼ਹੂਰ ਚੈਟ ਸਰਵਿਸ 'ਗੂਗਲ ਹੈਂਗਆਊਟ' ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ ਯੂਜ਼ਰਸ ਇਸ ਸਰਵਿਸ ਦੀ ਵਰਤੋਂ ਨਹੀਂ ਕਰ ਸਕਣਗੇ। ਦੱਸ ਦੇਈਏ ਕਿ ਕੰਪਨੀ ਨੇ ਫਰਵਰੀ 'ਚ ਹੀ ਵਰਕਪਲੇਸ ਯੂਜ਼ਰਸ ਲਈ ਇਸ ਸਰਵਿਸ ਨੂੰ ਬੰਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਹੁਣ ਕੰਪਨੀ ਨੇ ਹੈਂਗਆਊਟ (ਗੂਗਲ ਚੈਟ) ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ।
ਗੂਗਲ ਨੇ ਅਧਿਕਾਰਤ ਤੌਰ 'ਤੇ ਆਪਣੇ ਬਲਾਗ 'ਚ ਹੈਂਗਆਊਟਸ ਨੂੰ ਬੰਦ ਕਰਨ ਦੀ ਜਾਣਕਾਰੀ ਦਿੱਤੀ ਹੈ। ਨਾਲ ਹੀ, ਜੋ ਉਪਭੋਗਤਾ ਅਜੇ ਵੀ ਹੈਂਗਟਸ ਮੋਬਾਈਲ ਐਪ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਨੂੰ ਵੀ ਚੈਟ 'ਤੇ ਜਾਣ ਲਈ ਕਿਹਾ ਗਿਆ ਹੈ।
ਫਿਲਹਾਲ ਯੂਜ਼ਰਸ ਨਵੰਬਰ ਤੱਕ ਡੈਸਕਟਾਪ 'ਤੇ ਹੈਂਗਆਊਟ ਦੀ ਵਰਤੋਂ ਕਰ ਸਕਦੇ ਹਨ, ਯਾਨੀ ਨਵੰਬਰ ਤੋਂ ਬਾਅਦ ਇਹ ਸੇਵਾ ਹਮੇਸ਼ਾ ਲਈ ਬੰਦ ਹੋ ਜਾਵੇਗੀ। ਕੰਪਨੀ ਇਸ ਸੇਵਾ ਨੂੰ ਹਮੇਸ਼ਾ ਲਈ ਬੰਦ ਕਰਨ ਤੋਂ ਇਕ ਮਹੀਨਾ ਪਹਿਲਾਂ ਚੇਤਾਵਨੀ ਦੇਣਾ ਸ਼ੁਰੂ ਕਰ ਦੇਵੇਗੀ।
ਗੂਗਲ ਨੇ ਸਾਲ 2013 'ਚ ਆਪਣੀ ਹੈਂਗਆਊਟ ਸਰਵਿਸ ਸ਼ੁਰੂ ਕੀਤੀ ਸੀ, ਜੋ ਯੂਜ਼ਰਸ 'ਚ ਕਾਫੀ ਮਸ਼ਹੂਰ ਹੋਈ ਸੀ। ਇਸ ਦੇ ਨਾਲ ਹੀ ਕੰਪਨੀ ਨੇ ਮਾਰਚ 2022 'ਚ ਇਸ ਸਰਵਿਸ ਨੂੰ ਗੂਗਲ ਪਲੇ ਸਟੋਰ ਤੋਂ ਹਟਾ ਦਿੱਤਾ ਸੀ। ਜਿਸ ਤੋਂ ਬਾਅਦ ਇਸਨੂੰ ਐਪਲ ਐਪ ਸਟੋਰ ਤੋਂ ਵੀ ਹਟਾ ਦਿੱਤਾ ਗਿਆ।