ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲੇ 'ਚ ਇਕ ਔਰਤ ਨੇ ਆਪਣੀ ਮਹਿਲਾ ਦੋਸਤ ਨਾਲ ਪਿਆਰ ਕਰਨ ਤੋਂ ਬਾਅਦ ਆਪਣਾ ਲਿੰਗ ਬਦਲ ਲਿਆ। ਲਿੰਗ ਬਦਲਣ ਦੀ ਇਹ ਪੂਰੀ ਪ੍ਰਕਿਰਿਆ ਪ੍ਰਯਾਗਰਾਜ ਦੇ ਮੋਤੀ ਲਾਲ ਨਹਿਰੂ ਮੈਡੀਕਲ ਕਾਲਜ ਦੇ ਸਵਰੂਪਰਾਣੀ ਨਹਿਰੂ ਹਸਪਤਾਲ ਦੇ ਡਾਕਟਰਾਂ ਨੇ ਕੀਤੀ। ਦੱਸ ਦੇਈਏ ਕਿ ਔਰਤ ਨੇ ਆਪਣਾ ਲਿੰਗ ਸਿਰਫ ਇਸ ਲਈ ਬਦਲਿਆ ਕਿਉਂਕਿ ਉਸਦੇ ਪ੍ਰੇਮ ਸਬੰਧਾਂ ਨੂੰ ਪਰਿਵਾਰ ਵਾਲਿਆਂ ਦੀ ਸਹਿਮਤੀ ਨਹੀਂ ਮਿਲੀ ਸੀ।
ਪ੍ਰਯਾਗਰਾਜ ਦੀਆਂ ਇਹ ਦੋਵੇਂ ਔਰਤਾਂ ਸਮਲਿੰਗੀ ਹਨ। ਦੋਵਾਂ ਵਿਚਾਲੇ ਪਿਆਰ ਸੀ, ਜਿਸ ਕਾਰਨ ਦੋਵਾਂ ਨੇ ਵਿਆਹ ਕਰਵਾਉਣ ਬਾਰੇ ਸੋਚਿਆ ਪਰ ਜਦੋਂ ਉਨ੍ਹਾਂ ਨੇ ਇਸ ਬਾਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਤਾਂ ਪਰਿਵਾਰ ਵਾਲਿਆਂ ਨੇ ਨਾਰਾਜ਼ਗੀ ਦਿਖਾਈ ਤੇ ਉਨ੍ਹਾਂ ਨੇ ਇਸ ਰਿਸ਼ਤੇ ਨੂੰ ਠੁਕਰਾ ਦਿੱਤਾ। ਇਸ ਕਾਰਨ ਲੜਕੀ ਨੇ ਸੈਕਸ ਚੇਂਜ ਕਰਵਾਉਣ ਬਾਰੇ ਸੋਚਿਆ। ਇਸ ਤੋਂ ਬਾਅਦ ਸਵਰੂਪ ਰਾਣੀ ਨਹਿਰੂ ਹਸਪਤਾਲ 'ਚ ਪ੍ਰਕਿਰਿਆ ਪੂਰੀ ਕੀਤੀ ਗਈ।
ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ ਨੂੰ ਪੂਰੀ ਤਰ੍ਹਾਂ ਲੜਕਾ ਬਣਨ ਵਿਚ 1.5 ਸਾਲ ਦਾ ਸਮਾਂ ਲੱਗੇਗਾ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਪਹਿਲਾਂ, ਇੱਕ ਮਨੋਵਿਗਿਆਨੀ ਦੁਆਰਾ ਲੜਕੀ ਦੀ ਜਾਂਚ ਕੀਤੀ ਗਈ ਸੀ. ਉਹ ਸਰੀਰਕ, ਮਾਨਸਿਕ ਤੌਰ 'ਤੇ ਤੰਦਰੁਸਤ ਤੇ ਖੁਸ਼ ਸੀ। ਇਸ ਲਈ ਉਸ ਦੀ ਮਰਜ਼ੀ ਨਾਲ ਲਿੰਗ ਬਦਲਿਆ ਗਿਆ।