by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡੇਰਾਬੱਸੀ ਦੇ ਡ ਬੇਹੜਾ 'ਚ ਸਾਢੇ 9 ਮਹੀਨੇ ਦੇ ਬੱਚੇ ਦੀ ਪਾਣੀ ਦੀ ਬਾਲਟੀ ’ਚ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਬੇਹੜਾ ਵਿਖੇ ਬੀ. ਐੱਲ. ਟੈਕਸਟਾਈਲ ਕੰਪਨੀ ’ਚ ਜ਼ਿਲ੍ਹਾ ਹਰਦੋਈ ਯੂ. ਪੀ. ਤੋਂ ਪ੍ਰਦੀਪ ਕੁਮਾਰ ਕੰਮ ਕਰਦਾ ਹੈ। ਉਹ ਕੰਪਨੀ ਦੇ ਕੁਆਰਟਰਾਂ ’ਚ ਹੀ ਆਪਣੀ ਪਤਨੀ ਤੇ ਸਾਢੇ 9 ਮਹੀਨੇ ਦੇ ਬੱਚੇ ਅਦਿੱਤਿਆ ਨਾਲ ਰਹਿ ਰਿਹਾ ਹੈ। ਪ੍ਰਦੀਪ ਅਨੁਸਾਰ ਨਾਈਟ ਡਿਊਟੀ ਕਰਨ ਤੋਂ ਬਾਅਦ ਉਹ ਖਾਣਾ ਖਾ ਕੇ ਕਮਰੇ ’ਚ ਆਪਣੇ ਪਰਿਵਾਰ ਨਾਲ ਸੌਂ ਗਿਆ ਸੀ, ਨਾਲ ਹੀ ਇਕ ਬਾਲਟੀ ਪਾਣੀ ਦੀ ਭਰੀ ਰੱਖੀ ਹੋਈ ਸੀ।