by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘ਐੱਸ. ਵਾਈ. ਐੱਲ.’ਸਰਕਾਰ ਨੇ YOUTUBE ਤੋਂ ਹਟਾ ਦਿੱਤਾ ਹੈ । ਜਿਕਰਯੋਗ ਹੈ ਕਿ ਟਾਈਟਲ ‘ਐੱਸ. ਵਾਈ. ਐੱਲ.’ ਤੋਂ ਹੀ ਸਪੱਸ਼ਟ ਹੋ ਗਿਆ ਸੀ ਇਹ ਸਤਲੁਜ-ਯਮੁਨਾ ਲਿੰਕ ਨਹਿਰ ’ਤੇ ਆਧਾਰਿਤ ਹੈ। ਇਸ ਗੀਤ ’ਚ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਦਾ ਜ਼ਿਕਰ ਹੈ। ਇਸ ਗੀਤ ’ਚ ਹਿਮਾਚਲ, ਹਰਿਆਣਾ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਹੈ।