by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ : ਸੁਲਤਾਨਪੁਰ ਲੋਧੀ ਦੇ ਪਿੰਡ ਕਬੀਰਪੁਰ 'ਚ ਨਹਾਉਂਦੇ ਸਮੇਂ ਪ੍ਰਵਾਸੀ ਮਜ਼ਦੂਰਾਂ ਨਾਲ ਸਬੰਧਤ ਇਕ 3 ਸਾਲ ਦਾ ਛੋਟਾ ਬੱਚਾ ਟਿਊਬਵੈੱਲ ਦੇ ਪਾਣੀ ਦੀ ਪਾਈਪ ਲਾਈਨ 'ਚ ਫਸ ਗਿਆ। ਬੱਚੇ ਨੂੰ ਕਰੀਬ ਇਕ ਘੰਟੇ ਕੜੀ ਮਸ਼ੱਕਤ ਤੋਂ ਬਾਅਦ ਸਹੀ ਸਲਾਮਤ ਕੱਢ ਲਿਆ ਗਿਆ ਹੈ।
ਬੱਚੇ ਦੀ ਪਛਾਣ ਰਾਜਬੀਰ ਪੁੱਤਰ ਕ੍ਰਿਸ਼ਨਾ ਦੇ ਰੂਪ 'ਚ ਹੋਈ ਹੈ। ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮੁੱਢਲੀ ਸਹਾਇਤਾ ਦੇ ਕੇ ਉਸ ਨੂੰ ਰੈਫਰ ਕਰ ਦਿੱਤਾ ਗਿਆ।