by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ CM ਮਾਨ ਹਿਮਾਚਲ ਦੌਰੇ ’ਤੇ ਹਨ। ਦੋਹਾਂ ਨੇਤਾਵਾਂ ਨੇ ਇੱਥੇ ਤਿਰੰਗਾ ਯਾਤਰਾ ਕੱਢੀ। ਮਾਨ ਨੇ ਕਿਹਾ ਕਿ ਕੁੱਲੂ ਦੀ ਧਰਤੀ ਦੇ ਸੂਝਵਾਨ ਲੋਕ ਅਤੇ ਦੇਵਭੂਮੀ ਹਿਮਾਚਲ ਦੇ ਇਨਕਲਾਬੀ ਲੋਕ ਸਾਡੇ ਸੱਦੇ ’ਤੇ ਇੱਥੇ ਪਹੁੰਚੇ, ਤੁਹਾਡਾ ਧੰਨਵਾਦ। ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੂਰ ਕਰਨ ਦੇ ਮਕਸਦ ਨਾਲ ਬਣੀ ਸੀ ਅਤੇ ਅਸੀਂ ਉਸੇ ਰਾਹ ’ਤੇ ਚੱਲ ਰਹੇ ਹਾਂ।
ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਵਿਧਾਨ ਸਭਾ ਅਤੇ ਲੋਕ ਸਭਾ ’ਚ ਲੈ ਕੇ ਜਾਣਾ ਹੈ। ਹੁਣ ਪੰਜਾਬ ਦੀ ਵਾਰੀ ਹੈ, ਪਟੜੀ ਨੂੰ ਟਰੈਕ ’ਤੇ ਚੜਾਵਾਂਗੇ। ਪੂਰੇ ਦੇਸ਼ ’ਚ ਚਰਚਾ ਹੈ, ਹਰ ਸੂਬਾ ਕਹਿ ਰਿਹਾ ਹੈ ਕਿ ‘ਆਪ’ ਪਾਰਟੀ ਦੀ ਸਰਕਾਰ ਸਾਡੇ ਇੱਥੇ ਹੋਣੀ ਚਾਹੀਦੀ ਹੈ।