by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਦੁਆਰ ਤੋਂ ਲਖੀਮਪੁਰ ਖੇੜੀ ਜਾ ਰਿਹਾ ਇੱਕ ਡੀਸੀਐਮ ਪੀਲੀਭੀਤ 'ਚ ਅਚਾਨਕ ਪਲਟ ਗਿਆ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। 7 ਲੋਕ ਜ਼ਖਮੀ ਹਨ, ਜਿਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਪੀਲੀਭੀਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਸਹੀ ਇਲਾਜ ਦੇ ਨਿਰਦੇਸ਼ ਦਿੱਤੇ ਹਨ।
ਜਾਣਕਾਰੀ ਅਨੁਸਾਰ ਲਖੀਮਪੁਰ ਖੇੜੀ ਦੇ ਗੋਲਾ ਕੋਤਵਾਲੀ ਇਲਾਕੇ ਦੇ ਤੀਰਥ ਇਲਾਕੇ ਦਾ ਰਹਿਣ ਵਾਲਾ ਇਹ ਪਰਿਵਾਰ ਧੀ ਦੇ ਵਿਆਹ ਤੋਂ ਬਾਅਦ ਗੰਗਾ 'ਚ ਇਸ਼ਨਾਨ ਕਰਕੇ ਵਾਪਸ ਘਰ ਆ ਰਿਹਾ ਸੀ। ਸ਼ਾਹਜਹਾਂਪੁਰ ਜ਼ਿਲੇ ਦੇ ਪੁਵਾਨਿਆ ਕੋਤਵਾਲੀ ਖੇਤਰ ਦੇ ਪਿੰਡ ਅਖੌਣਾ ਖੁਰਦ ਦੇ ਇਕ ਰਿਸ਼ਤੇਦਾਰ ਦੇ ਨਾਲ ਪਰਿਵਾਰ ਗੰਗਾ ਇਸ਼ਨਾਨ ਕਰਨ ਗਿਆ ਸੀ। ਪੀਲੀਭੀਤ ਤੋਂ ਗੋਲਾ ਜਾ ਰਿਹਾ ਉਸਦਾ ਡੀਸੀਐਮ ਅਚਾਨਕ ਬੇਕਾਬੂ ਹੋ ਗਿਆ ਅਤੇ ਹਾਈਵੇਅ ਤੋਂ ਹੇਠਾਂ ਉਤਰ ਕੇ ਦਰੱਖਤ 'ਚ ਜਾ ਵੜਿਆ।