by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਸਾਮ ਹੜ੍ਹਾਂ ਦੀ ਲਪੇਟ 'ਚ ਹੈ। ਸੜਕਾਂ 'ਤੇ ਪਾਣੀ ਹੀ ਪਾਣੀ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆ ਰਿਹਾ ਹੈ, ਜਿਸ 'ਚ ਇਕ ਪਿਤਾ ਹੜ੍ਹ ਪ੍ਰਭਾਵਿਤ ਇਲਾਕੇ 'ਚ ਆਪਣੇ ਨਵਜੰਮੇ ਬੱਚੇ ਨਾਲ ਪਾਣੀ ਨਾਲ ਭਰੀ ਸੜਕ ਪਾਰ ਕਰਦਾ ਦਿਖਾਈ ਦੇ ਰਿਹਾ ਹੈ।
ਅਅਸਾਮ ਦੇ ਸਿਲਚਰ 'ਚ ਹੜ੍ਹਾਂ ਦੀ ਮਾਰ 'ਚ ਪਿਤਾ ਨੂੰ ਭਾਵੇਂ ਕਮਰ ਤੱਕ ਡੂੰਘੇ ਪਾਣੀ 'ਚ ਪੈਦਲ ਜਾਣਾ ਪਵੇ ਪਰ ਅਜਿਹੀ ਭਿਆਨਕ ਸਥਿਤੀ 'ਚ ਵੀ ਉਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਦੀ ਝਲਕ ਦਿਖਾਈ ਦਿੰਦੀ ਹੈ। ਉਸ ਦੀ ਮੁਸਕਰਾਹਟ ਲੋਕਾਂ ਦਾ ਦਿਲ ਜਿੱਤ ਰਹੀ ਹੈ। ਸੋਸ਼ਲ ਮੀਡੀਆ 'ਤੇ ਇਕ ਯੂਜ਼ਰ ਨੇ ਇਸ ਦੀ ਤੁਲਨਾ ਵਾਸੂਦੇਵ ਨਾਲ ਵੀ ਕੀਤੀ, ਜਿਸ ਨੇ ਭਗਵਾਨ ਕ੍ਰਿਸ਼ਨ ਨੂੰ ਸਿਰ 'ਤੇ ਲੈ ਕੇ ਯਮੁਨਾ ਪਾਰ ਕੀਤੀ ਸੀ।