by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਕੋਲੋਂ 1955 ਗ੍ਰਾਮ ਕੋਕੀਨ ਜ਼ਬਤ ਕੀਤੀ ਹੈ। ਕਸਟਮ ਵਿਭਾਗ ਮੁਤਾਬਕ ਜ਼ਬਤ ਕੀਤੀ ਗਈ ਕੋਕੀਨ ਦੀ ਕੀਮਤ 29.325 ਕਰੋੜ ਰੁਪਏ ਹੈ।
ਫੜਿਆ ਗਿਆ ਯਾਤਰੀ ਇਥੋਪੀਆ ਦਾ ਨਾਗਰਿਕ ਹੈ ਤੇ ਫਲਾਈਟ ਨੰਬਰ ET 686 'ਤੇ ਐਡੀਸ ਅਬਾਬਾ ਤੋਂ ਨਵੀਂ ਦਿੱਲੀ ਲਈ ਟਰਮੀਨਲ T3 'ਤੇ ਪਹੁੰਚਿਆ ਸੀ। ਕਸਟਮ ਵਿਭਾਗ ਨੂੰ ਉਸ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ, ਜਿਸ ਕਾਰਨ ਉਹ ਸ਼ੱਕੀ ਹੋ ਗਿਆ।
ਸ਼ੱਕ ਪੈਣ 'ਤੇ ਜਦੋਂ ਉਸ ਦੇ ਬੈਗ ਦੀ ਬਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਗੱਤੇ 'ਚੋਂ ਮਿਲੇ ਕੱਪੜਿਆਂ ਨੂੰ ਕੱਟਣ 'ਤੇ ਅੰਦਰੋਂ ਚਿੱਟੇ ਰੰਗ ਦਾ ਪਾਊਡਰ ਨਿਕਲਿਆ, ਜਿਸ ਦੀ ਜਾਂਚ ਕਰਨ 'ਤੇ ਉਸ 'ਚ ਕੋਕੀਨ ਪਾਈ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।