by jaskamal
ਨਿਊਜ਼ ਡੈਸਕ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸੋਮਵਾਰ ਨੂੰ ਹਸਪਤਾਲ ਤੋਂ ਘਰ ਪਰਤ ਆਈ। ਉਨ੍ਹਾਂ ਨੂੰ ਕੋਰੋਨਾ ਕਾਰਨ 12 ਜੂਨ ਨੂੰ ਸਰ ਗੰਗਾ ਰਾਮ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। 75 ਸਾਲਾ ਸੋਨੀਆ ਗਾਂਧੀ ਨੂੰ 9 ਜੂਨ ਨੂੰ ਕੋਰੋਨਾ ਤੋਂ ਸੰਕਰਮਿਤ ਪਾਈ ਗਈ ਸੀ।
ਸੋਨੀਆ ਗਾਂਧੀ ਨੂੰ ਸਾਹ ਵਾਲੀ ਨਲੀ ਦੇ ਹੇਠਲੇ ਹਿੱਸੇ ਵਿਚ ਫੰਗਲ ਇੰਫੈਕਸ਼ਨ ਹੋ ਗਿਆ ਸੀ ਜਿਸ ਕਾਰਨ ਵੀਰਵਾਰ ਨੂੰ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ। ਇਸ ਦੀ ਜਾਣਕਾਰੀ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਿੱਤੀ ਸੀ।
ਸੋਨੀਆ ਗਾਂਧੀ ਨੂੰ ਨੈਸ਼ਨਲ ਹੇਰਾਲਡ ਨਾਲ ਜੁੜੇ ਮਾਮਲੇ ਵਿਚ ਈਡੀ ਨੇ 8 ਜੂਨ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਕੋਰੋਨਾ ਸੰਕਰਮਿਤ ਹੋਣ ਕਾਰਨ ਉਨ੍ਹਾਂ ਨੇ ਜਾਂਚ ਏਜੰਸੀ ਤੋਂ ਕੁਝ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ 23 ਜੂਨ ਨੂੰ ਆਉਣ ਲਈ ਕਿਹਾ ਹੈ। ਇਸ ਸਬੰਧੀ ਰਾਹੁਲ ਗਾਂਧੀ ਤੋਂ ਜਾਂਚ ਏਜੰਸੀ ਪੁੱਛਗਿਛ ਕਰ ਰਹੀ ਹੈ।