by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਨਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਸਪਾਈਸਜੈੱਟ ਦੇ ਜਹਾਜ਼ ਦੀ ਇੱਥੇ ਇੱਕ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਜਹਾਜ਼ ਵਿੱਚ ਅੱਗ ਲੱਗਣ ਦੀ ਖ਼ਬਰ ਹੈ। ਦਿੱਲੀ ਜਾ ਰਹੀ ਇਸ ਫਲਾਈਟ 'ਚ 185 ਲੋਕ ਸਵਾਰ ਸਨ।
ਐੱਸਐੱਸਪੀ ਮਾਨਵਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸਪਾਈਸ ਜੈੱਟ ਦੀ ਇੱਕ ਫਲਾਈਟ ਦਿੱਲੀ ਜਾ ਰਹੀ ਸੀ। ਉਡਾਣ ਭਰਨ 'ਤੇ ਏਅਰਪੋਰਟ ਅਥਾਰਟੀ ਨੇ ਦੇਖਿਆ ਕਿ ਉਸ ਦੇ ਇਕ ਖੰਭ 'ਚ ਅੱਗ ਲੱਗੀ ਹੋਈ ਸੀ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਸਫਲ ਰਹੀ ਹੈ।