by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪ੍ਰੋਡਕਸ਼ਨ ਵਾਰੰਟ ’ਤੇ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਕੀਤੇ ਹਨ। ਬਿਸ਼ਨੋਈ ਨੇ ਦੋ ਸ਼ੂਟਰਾਂ ਨੂੰ ਜਾਣਨ ਦੀ ਗੱਲ ਮੰਨੀ ਹੈ। ਰੂਪਾ ਤੇ ਕੁੱਸਾ ਨੂੰ ਲਾਰੈਂਸ ਬਿਸ਼ਨੋਈ ਜਾਣਦਾ ਹੈ ਤੇ ਇਹ ਦੋਵੇਂ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ 'ਚ ਸਨ।
ਜਿਕਰਯੋਗ ਹੀ ਕਿ ਲਾਰੈਂਸ ਨੇ ਖੁਲਾਸਾ ਕੀਤਾ ਕਿ ਮੂਸੇਵਾਲਾ ਨੂੰ 'ਬੰਬੀਹਾ ਬੋਲੇ' ਗੀਤ ਨਾ ਗਾਉਣ ਦੀ ਸਲਾਹ ਦਿੱਤੀ ਗਈ ਸੀ, ਇਸ ਦੇ ਬਾਵਜੂਦ ਮੂਸੇਵਾਲਾ ਨੇ ਨਾ ਸਿਰਫ ਇਹ ਗੀਤ ਗਾਇਆ ਸਗੋਂ ਦੇਸ਼-ਵਿਦੇਸ਼ 'ਚ ਵੀ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ।
ਦਰਅਸਲ ਬਿਸ਼ਨੋਈ ਗੈਂਗ ਤੇ ਬੰਬੀਹਾ ਗੈਂਗ ਦੀ ਦੁਸ਼ਮਣੀ ਬਹੁਤ ਪੁਰਾਣੀ ਹੈ। ਮੋਗਾ ਦੇ ਰਹਿਣ ਵਾਲੇ ਦਵਿੰਦਰ ਬੰਬੀਹਾ ਨੇ ਸਿਰਫ 4 ਸਾਲਾਂ 'ਚ ਨਾ ਸਿਰਫ ਅਪਰਾਧ ਦੀ ਦੁਨੀਆ 'ਚ ਵੱਡਾ ਨਾਂ ਕਮਾਇਆ ਸੀ, ਸਗੋਂ ਉਸ ਨੇ ਬਿਸ਼ਨੋਈ ਗੈਂਗ ਦੇ ਕਈ ਮੈਂਬਰਾਂ ਨੂੰ ਵੀ ਮਾਰਿਆ ਸੀ।