by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਇੰਸਟਾਗ੍ਰਾਮ 'ਤੇ ਫਰਜ਼ੀ ਅਕਾਊਂਟ ਬਣਾ ਕੇ ਧਮਕੀ ਦੇਣ ਦੇ ਦੋਸ਼ 'ਚ ਇਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਹੈ। ਨਾਬਾਲਗ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਲੈਣ ਲਈ ਇੰਸਟਾਗ੍ਰਾਮ 'ਤੇ ਧਮਕੀ ਦਿੱਤੀ ਸੀ।
ਪੁੱਛਗਿੱਛ ਦੌਰਾਨ ਨਾਬਾਲਗ ਨੇ ਦੱਸਿਆ ਕਿ ਉਹ ਮਸ਼ਹੂਰ ਹੋਣਾ ਚਾਹੁੰਦਾ ਸੀ। ਅਜਿਹੇ 'ਚ ਉਸ ਨੇ ਇੰਸਟਾਗ੍ਰਾਮ 'ਤੇ ਗੈਂਗਵਾਰ 302 ਨਾਂ ਦਾ ਫਰਜ਼ੀ ਅਕਾਊਂਟ ਬਣਾਇਆ ਸੀ। ਧਮਕੀ ਭਰੀਆਂ ਪੋਸਟਾਂ ਪਾਉਣ ਤੋਂ ਬਾਅਦ ਉਸ ਦੇ ਫਾਲੋਅਰਸ ਵਧਣ ਲੱਗੇ ਹਨ।
ਦੋਵਾਂ ਦੀਆਂ ਕਈ ਫੋਟੋਆਂ ਪੋਸਟ ਕਰਕੇ ਧਮਕੀ ਭਰੇ ਕੁਮੈਂਟ ਵੀ ਕੀਤੇ ਗਏ। ਤਕਨੀਕੀ ਨਿਗਰਾਨੀ ਦੀ ਮਦਦ ਨਾਲ ਨਾਬਾਲਗ ਨੂੰ ਦਿੱਲੀ ਦੇ ਰੋਹਿਣੀ ਇਲਾਕੇ ਤੋਂ ਫੜਿਆ ਗਿਆ। ਉਸ ਕੋਲੋਂ ਸਮਾਰਟ ਫ਼ੋਨ ਬਰਾਮਦ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਹ ਬਹੁਤ ਦੁਖੀ ਸੀ।