by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫੌਜ 'ਚ ਭਰਤੀ ਲਈ ਸਰਕਾਰ ਦੀ ਨਵੀਂ ਯੋਜਨਾ 'ਅਗਨੀਪਥ' ਦਾ ਵਿਰੋਧ ਬਿਹਾਰ 'ਚ ਲਗਾਤਾਰ ਵਿਰੋਧ ਕੀਤਾ ਜਾ ਰਹੀ ਹੈ। ਬਿਹਾਰ 'ਚ ਵੀ ਵਿਦਿਆਰਥੀਆਂ ਦਾ ਹੰਗਾਮਾ ਜਾਰੀ ਰਿਹਾ। ਕਈ ਵਿਦਿਆਰਥੀ ਰੇਲ ਪਟੜੀ 'ਤੇ ਹੀ ਜਾਮ ਲੱਗੇ ਰਹੇ। ਜਹਾਨਾਬਾਦ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ। ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੇ ਕਾਫ਼ਲੇ 'ਤੇ ਪਥਰਾਅ ਕੀਤਾ ਗਿਆ।
ਜਹਾਨਾਬਾਦ 'ਚ ਵਿਦਿਆਰਥੀਆਂ ਨੇ ਆ ਕੇ ਰੇਲਵੇ ਟਰੈਕ 'ਤੇ ਕਬਜ਼ਾ ਕਰ ਲਿਆ। ਵਿਦਿਆਰਥੀਆਂ ਦੇ ਸ਼ਾਂਤਮਈ ਪ੍ਰਦਰਸ਼ਨ 'ਤੇ ਪੁਲਿਸ ਨੇ ਵੀ ਚੁੱਪ ਧਾਰੀ ਹੋਈ ਸੀ। ਤਿੰਨ ਘੰਟੇ ਬਾਅਦ ਅਚਾਨਕ ਵਿਦਿਆਰਥੀਆਂ ਦੀ ਭੀੜ 'ਚੋਂ ਕਿਸੇ ਨੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਫੌਜ ਦੀ ਬਹਾਲੀ ਦੇ ਨਿਯਮਾਂ 'ਚ ਬਦਲਾਅ ਦੇ ਵਿਰੋਧ 'ਚ ਬਕਸਰ ਰੇਲਵੇ ਸਟੇਸ਼ਨ 'ਤੇ ਕਰੀਬ 45 ਮਿੰਟ ਤੱਕ ਰੇਲ ਆਵਾਜਾਈ ਠੱਪ ਰਹੀ।