by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵਾਂ LPG ਕੁਨੈਕਸ਼ਨ ਲੈਣ ਲਈ ਹੁਣ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 22 ਸੌ ਰੁਪਏ ਹੋਵੇਗੀ। ਪੈਟਰੋਲੀਅਮ ਕੰਪਨੀਆਂ ਨੇ ਨਵੇਂ ਘਰੇਲੂ ਗੈਸ ਕੁਨੈਕਸ਼ਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹੁਣ ਤੱਕ ਇਸ ਲਈ 1450 ਰੁਪਏ ਦੇਣੇ ਪੈਂਦੇ ਸਨ। ਨਵੀਂ ਕੀਮਤ ਕੱਲ੍ਹ ਤੋਂ ਲਾਗੂ ਹੋਵੇਗੀ।
ਪੈਟਰੋਲੀਅਮ ਕੰਪਨੀਆਂ ਦੀ ਤਰਫੋਂ 14.2 ਕਿਲੋਗ੍ਰਾਮ ਵਾਲੇ ਗੈਸ ਸਿਲੰਡਰ ਦੇ ਕੁਨੈਕਸ਼ਨ ਵਿੱਚ 750 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਦੋ ਸਿਲੰਡਰ ਦਾ ਕੁਨੈਕਸ਼ਨ ਲੈਂਦੇ ਹੋ ਤਾਂ ਤੁਹਾਨੂੰ 1500 ਰੁਪਏ ਵਾਧੂ ਦੇਣੇ ਪੈਣਗੇ। ਈ ਤੁਹਾਨੂੰ 4400 ਰੁਪਏ ਸਕਿਓਰਿਟੀ ਦੇ ਤੌਰ 'ਤੇ ਦੇਣੇ ਹੋਣਗੇ।