by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ CM ਮਾਨ ਨੂੰ ਜਲੰਧਰ ਦੇ ਦਿੱਲੀ ਏਅਰਪੋਰਟ ਲਈ ਪੰਜਾਬ ਸਰਕਾਰ ਦੀ ਸਰਕਾਰੀ ਵੋਲਵੋ ਬੱਸ ਨੂੰ ਹਰੀ ਝੰਡੀ ਦੇਣਗੇ। ਦਿੱਲੀ ਤੋਂ ਆਈ ਟੀਮ ਕੇਜਰੀਵਾਲ ਨੇ ਕਮਾਨ ਸੰਭਾਲ ਲਈ ਹੈ। ਬੱਸ ਸਟੈਂਡ ਤੋਂ ਲੈ ਕੇ ਆਦਮਪੁਰ ਏਅਰਪੋਰਟ ਤੱਕ 300 ਫਲੈਕਸ ਬੋਰਡ ਲਗਾਏ ਜਾ ਰਹੇ ਹਨ। ਦੱਸ ਦਈਏ ਕਿ ਇਕ ਧਾਰਮਿਕ ਸਥਾਨ ਨੇੜੇ ਕੰਧਾਂ 'ਤੇ 'ਖ਼ਾਲਿਸਤਾਨ-ਜ਼ਿੰਦਾਬਾਦ' ਦੇ ਨਾਅਰੇ ਲਿਖੇ ਗਏ ਹਨ। ਫਿਲਹਾਲ ਪੁਲਿਸ ਵਲੋਂ ਸੀ. ਸੀ. ਟੀ. ਵੀ. ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ।