by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ ਦੀ ਚੋਟੀ ਦੇ ਫੈਸ਼ਨ ਡਿਜ਼ਾਈਨਰਾਂ ਵਿੱਚੋਂ ਇੱਕ ਪ੍ਰਤਿਊਸ਼ਾ ਗੈਰੀਮੇਲਾ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਪੁਲੀਸ ਨੇ ਉਸ ਦੇ ਬੈੱਡਰੂਮ 'ਚੋਂ ਜ਼ਹਿਰੀਲੀ ਗੈਸ ਕਾਰਬਨ ਮੋਨੋਆਕਸਾਈਡ ਦਾ ਇੱਕ ਸਿਲੰਡਰ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ 35 ਸਾਲਾ ਫੈਸ਼ਨ ਡਿਜ਼ਾਈਨਰ ਪ੍ਰਤਿਊਸ਼ਾ ਗਰਿਮੇਲਾ ਬੰਜਾਰਾ ਹਿਲਸ 'ਚ ਰਹਿੰਦੀ ਸੀ। ਜਦੋਂ ਉਸ ਨੇ ਸੁਰੱਖਿਆ ਜਾਂਚ ਦਾ ਜਵਾਬ ਨਹੀਂ ਦਿੱਤਾ ਤਾਂ ਉਸ ਦੇ ਗਾਰਡਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਪਹੁੰਚ 'ਤੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ , ਜਿੱਥੇ ਬਾਥਰੂਮ 'ਚ ਡਿਜ਼ਾਇਨਰ ਦੀ ਲਾਸ਼ ਪਈ ਸੀ।ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿਤੀ ਹੈ।