by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਜਨਮਦਿਨ ਮੌਕੇ ਆਮ ਲੋਕਾਂ ਤੋਂ ਲੈ ਕੇ ਕਲਾਕਾਰਾਂ ਜਨਮਦਿਨ ਮਨਾ ਰਹੇ ਹਨ। ਕੁਲਵਿੰਦਰ ਬਿੱਲਾ ਨੇ ਰਵਨੀਤ ਨਾਲ ਸਿੱਧੂ ਦੇ ਜਨਮਦਿਨ ’ਤੇ ਉਸ ਦੀ ਯਾਦ ’ਚ ਆਪਣੇ ਘਰ ਇਕ ਬੂਟਾ ਲਾਇਆ ਤੇ ਆਪਣੇ ਆਪ ਨਾਲ ਇਕ ਵਾਅਦਾ ਤੇ ਤਹੱਈਆ ਵੀ ਕੀਤਾ ਕਿ ਇਸ ਦੀ ਬਾਕਾਇਦਾ ਦੇਖਭਾਲ ਕਰਕੇ ਇਸ ਨੂੰ ਸੰਪੂਰਨ ਰੁੱਖ ਬਣਾਉਣਾ ਹੈ ਤੇ ਆਪਣੀ ਜ਼ਿੰਦਗੀ ’ਚ ਸਮੇਂ-ਸਮੇਂ ’ਤੇ ਇਹ ਉਪਰਾਲਾ ਕਰਦੇ ਵੀ ਰਹਿਣਾ ਹੈ। ਜਨਮਦਿਨ ਮੁਬਾਰਕ ਸਿੱਧੂ ਮੂਸੇ ਵਾਲਾ।