by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ : ਲੁਧਿਆਣਾ ਵਿਖੇ 7 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਜਾਣਕਾਰੀ ਅਨੁਸਾਰ ਏਕਤਾ ਕਾਲੋਨੀ ਦੇ ਰਹਿਣ ਵਾਲੇ ਪੀੜਤ ਕੁੜੀ ਦੇ ਚਾਚੇ ਨੇ ਦੱਸਿਆ ਕਿ ਉਸ ਦੀ 7 ਸਾਲ ਦੀ ਭਤੀਜੀ ਇਕ ਦੁਕਾਨ 'ਤੇ ਜੁਮੈਟਰੀ ਬਾਕਸ ਲੈਣ ਲਈ ਗਈ ਸੀ। ਉਸੇ ਦੌਰਾਨ ਦੁਕਾਨਦਾਰ ਰਾਜਕੁਮਾਰ ਉਸ ਦੇ ਕੱਪੜੇ ਉਤਾਰ ਕੇ ਉਸ ਨਾਲ ਗਲਤ ਕੰਮ ਕਰਨ ਲੱਗ ਗਿਆ ਪਰ ਉਸੇ ਸਮੇਂ ਕੁੜੀ ਨੇ ਰੌਲਾ ਪਾ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।