by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਿਮਾਚਲ ਵਿਧਾਨ ਸਭਾ ਚੋਣਾਂ ਇਸ ਸਾਲ ਦੇ ਅੰਤ 'ਚ ਹੋਣੀਆਂ ਹਨ। ਹਿਮਾਚਲ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਫੀ ਸਰਗਰਮ ਹੈ। 'ਆਪ' ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ CM ਸਿੰਘ ਮਾਨ ਹਿਮਾਚਲ ਦੇ ਹਮੀਰਪੁਰ ਆ ਰਹੇ ਹਨ।
ਇਸ ਮੌਕੇ ਉਹ ਵੱਲੋਵਿਦਿਆਰਥੀਆਂ, ਅਧਿਆਪਕਾਂ ਤੇ ਉਮੀਦਵਾਰਾਂ ਦੇ ਮਾਪਿਆਂ ਨਾਲ ਗੱਲਬਾਤ ਕਰਨਗੇ। ਹਮੀਰਪੁਰ ਤੋਂ ਬਾਅਦ ਕੇਜਰੀਵਾਲ ਸ਼ਿਮਲਾ ਦੌਰਾ ਵੀ ਕਰਨਗੇ । 'ਆਪ' ਹਿਮਾਚਲ 'ਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਜਾ ਰਹੀ ਹੈ। ਪਾਰਟੀ ਦਾ ਦਾਅਵਾ ਹੈ ਕਿ ਉਹ ਸਾਰੀਆਂ 68 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ।