by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਵਿਖੇ ਡਿਪੂ ਤੋਂ ਪੈਟਰੋਲੀਅਮ ਪਦਾਰਥ ਲੈ ਕੇ ਨਾਲਾਗੜ੍ਹ ਨੂੰ ਜਾ ਰਹੇ ਤੇਲ ਟੈਂਕਰ 'ਚ ਭਿਆਨਕ ਅੱਗ ਲੱਗ ਗਈ। ਟੈਂਕਰ ਦੇ ਕੋਲ ਖੜ੍ਹੀ ਕਾਰ ਵੀ ਅੱਗ ਦੀ ਲਪੇਟ ਵਿੱਚ ਆ ਗਈ।
ਦੱਸਿਆ ਜਾ ਰਿਹਾ ਹੈ ਕਿ 29 ਹਜ਼ਾਰ ਪੈਟਰੋਲੀਅਮ ਪਦਾਰਥ ਭਰਨ ਤੋਂ ਬਾਅਦ ਟੈਂਕਰ ਨੂੰ ਕਿਤੇ ਵੀ ਰੋਕਿਆ ਨਹੀਂ ਜਾ ਸਕਦਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਉਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਪੁਲਿਸ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਕਰ ਰਹੀ ਹੈ ਅਤੇ ਅੱਗ ਲਗਣ ਦੇ ਕਰਨਾ ਦਾ ਪਤਾ ਕਰ ਰਹੀ ਹੈ।ਅੱਗ ਲਗਨ ਨਾਲ ਕੋਈ ਜਾਨੀ ਨੁਕਸਾਨ ਹੀ ਹੋਇਆ ਹੈ।