by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਿੱਧੂ ਮੂਸੇ ਵਾਲਾ ਦੀ ਅੰਤਿਮ ਅਰਦਾਸ ਮੌਕੇ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਭਾਵੁਕ ਹੋ ਕੇ ਕਿਹਾ ‘‘ਤੈਨੂੰ ਬਹੁਤ ਯਾਦ ਕਰ ਰਹੇ ਹਾਂ। ਸ਼ੇਰਾ ਤੂੰ ਚਲਾ ਤਾਂ ਗਿਆ ਪਰ ਆਪਣੇ ਬੋਲਾਂ ਰਾਹੀਂ ਸਾਡੇ ’ਚ ਹਮੇਸ਼ਾ ਵੱਸਦਾ ਰਹੇਗਾ। ਤੂੰ ਲੋਕਾਂ ਨੂੰ ਦੱਸਿਆ ਹੈ ਕਿ ਮਾਣ ਨਾਲ ਕਿਵੇਂ ਜਿਊਣਾ ਹੈ। ਦੱਸ ਦੇਈਏ ਕਿ ਸਿੱਧੂ ਦੇ ਪਿਤਾ ਨੇ ਕਿਹਾ ਕਿ ਸਿੱਧੂ ਨੇ ਮਿਹਨਤ ਕਰਕੇ ਇੰਨਾ ਵੱਡਾ ਮੁਕਾਮ ਹਾਸਲ ਕੀਤਾ। ਬੁਲੰਦੀਆਂ ’ਤੇ ਪਹੁੰਚਣ ਤੋਂ ਬਾਅਦ ਵੀ ਉਹ ਧਰਤੀ ਨਾਲ ਜੁੜ ਕੇ ਰਹਿੰਦਾ ਸੀ।