by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜਸਥਾਨ ਹਾਦਸੇ 'ਚ ਵਿਆਹ ਜਾ ਰਹੇ 8 ਬਰਾਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਸੇਦੀਆ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ 9 ਲੋਕ ਸਵਾਰ ਸਨ। ਜਿਨ੍ਹਾਂ 'ਚੋ 8 ਦੀ ਮੌਤ ਹੋ ਗਈ ਹੈ । ਇਸ ਘਟਨਾ ਨਾਲ ਵਿਆਹ ਦੀਆਂ ਖੁਸ਼ੀਆਂ ਸੋਗ 'ਚ ਬਦਲ ਗਈਆਂ।
ਪੁਲਿਸ ਨੇ ਦੱਸਿਆ ਕਿ ਕਾਰ ਤੇ ਟਰੱਕ ਵਿਚਾਲੇ ਟੱਕਰ ਹੋਈ ਸੀ । ਇਸ ਹਾਦਸੇ 'ਚ ਬੋਲੈਰੋ ਗੱਡੀ ਬੁਰੀ ਤਰ੍ਹਾਂ ਨਾਲ ਟਕਰਾ ਗਈ। ਕਾਰ 'ਚ ਫਸੇ ਲੋਕਾਂ ਦੀਆ ਲਾਸ਼ਾ ਨੂੰ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਾਹਰ ਨਿਕਲੀਆਂ ਗਿਆ ਹੈ। ਹਾਦਸੇ 'ਚ ਜਖ਼ਮੀਆਂ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਿਲ ਕਰਵਾਇਆ ਗਿਆ ਹੈ।