by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਪਾ ਮੰਡੀ ਵਿਖੇ ਢਿੱਲਵਾਂ ਰੋਡ ’ਤੇ ਪਲਾਸਟਿਕ ਫ਼ੈਕਟਰੀ 'ਚ ਪ੍ਰਦੇਸੀ ਮਕੈਨਿਕ ਰਵੀ ਕੁਮਾਰ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ’ਤੇ ਕਤਲ ਦੀ ਸ਼ੰਕਾ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਵੱਲੋ ਇਨਸਾਫ ਦੀ ਗੁਹਾਰ ਲਗਾਈ ਗਈ ਹੈ ।
ਪੀੜਤ ਪਰਿਵਾਰ ਨੇ ਕਿਹਾ ਕਿ ਰਵੀ ਕੁਮਾਰ ਦਾ ਕਥਿਤ ਕਤਲ ਕੀਤਾ ਗਿਆ ਹੈ ਕਿਉਂਕਿ ਜਿਸ ਕਮਰੇ 'ਚ ਰਵੀ ਕੁਮਾਰ ਦੀ ਖੁਦਕੁਸ਼ੀ ਦਿਖਾਈ ਗਈ ਹੈ ਉਸ ਕਮਰੇ ਦੀ ਛੱਤ ਬੜੀ ਨੀਵੀਂ ਹੈ ਅਤੇ ਰਵੀ ਕੁਮਾਰ ਦਾ ਕੱਦ ਲੰਮਾ ਸੀ ਰਵੀ ਦਾ ਅਪਣੇ ਕਿਸੇ ਵੀ ਪਰਿਵਾਰਿਕ ਮੈਂਬਰ ਨਾਲ ਕੋਈ ਝਗੜਾ ਵਗੈਰਾ ਵੀ ਨਹੀਂ ਹੋਇਆ। ਪੀੜਤ ਪਰਿਵਾਰ ਨੇ ਕਥਿਤ ਫ਼ੈਕਟਰੀ ਮਾਲਿਕ ’ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦਿਆ ਕਈ ਗੰਭੀਰ ਦੋਸ਼ ਲਗਾਏ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।