ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੇਕਰ ਤੁਸੀਂ ਚਾਹ ਦੇ ਸ਼ੌਕੀਨ ਹੋ ਤਾਂ ਇਸ ਦੀ ਖੁਸ਼ਬੂ ਜ਼ਰੂਰ ਤੁਹਾਡਾ ਧਿਆਨ ਆਪਣੇ ਵੱਲ ਖਿੱਚੇਗੀ। ਵੱਡੀ ਇਲਾਇਚੀ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਣ ਦਾ ਕੰਮ ਕਰਦੀ ਹੈ, ਇਸ ਵਿਚ ਆਯੁਰਵੈਦਿਕ ਗੁਣ ਵੀ ਹੁੰਦੇ ਹਨ। ਚਿਹਰੇ 'ਤੇ ਕੁਦਰਤੀ ਗਲੋ ਵਧਾਉਣ 'ਚ ਵੀ ਕਾਰਗਰ ਹੋਵੇਗੀ। ਆਓ ਜਾਣਦੇ ਹਾਂ ਕਾਲੀ ਇਲਾਇਚੀ ਦੇ ਫਾਇਦੇ ਅਤੇ ਇਸ ਦੀ ਵਰਤੋਂ ਕਿਵੇਂ ਕਰੀਏ।
ਕਾਲੀ ਇਲਾਇਚੀ 'ਚ ਐਂਟੀ-ਆਕਸੀਡੈਂਟ, ਵਿਟਾਮਿਨ-ਸੀ, ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਕਿਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਕਿਨ ਨੂੰ ਜਵਾਨ ਬਣਾਉਣ 'ਚ ਮਦਦਗਾਰ ਸਾਬਤ ਹੁੰਦਾ ਹੈ ਅਤੇ ਸਕਿਨ 'ਤੇ ਦਿਖਾਈ ਦੇਣ ਵਾਲੇ ਦਾਗ-ਧੱਬਿਆਂ ਨੂੰ ਦੂਰ ਕਰਦਾ ਹੈ।
ਵੱਡੀ ਇਲਾਇਚੀ ਨਾਲ ਬਣਾਓ ਚਿਹਰੇ ਦਾ ਮਾਸਕ : ਇਸ ਨੂੰ ਬਣਾਉਣ ਲਈ ਤੁਹਾਨੂੰ ਇੱਕ ਚੱਮਚ ਇਲਾਇਚੀ ਪਾਊਡਰ ਅਤੇ 3 ਚੱਮਚ ਨਿੰਬੂ ਦਾ ਰਸ ਚਾਹੀਦਾ ਹੈ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਇਕ ਕਟੋਰੇ 'ਚ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ।
ਇਲਾਇਚੀ ਚਮੜੀ ਨੂੰ ਸਾਫ਼ ਕਰਦੀ ਹੈ : ਇਸ ਨੂੰ ਸਕਿਨ ਕਲਿੰਜ਼ਰ ਦੇ ਤੌਰ 'ਤੇ ਵਰਤਣ ਲਈ ਇਕ ਕਟੋਰੀ 'ਚ 1/3 ਕੱਪ ਬੱਕਰੀ ਦਾ ਦੁੱਧ ਲਓ ਅਤੇ ਇਸ 'ਚ 1 ਚਮਚ ਇਲਾਇਚੀ ਪਾਊਡਰ ਮਿਲਾਓ। ਹੁਣ ਇਸ ਨੂੰ ਹੌਲੀ-ਹੌਲੀ ਚਿਹਰੇ 'ਤੇ ਲਗਾਓ ਅਤੇ ਮਸਾਜ ਕਰੋ।