by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਈਰਾਨ 'ਚ 51 ਲੋਕਾਂ ਨੂੰ ਵਿਆਹ 'ਚ ਆਪਣੇ ਸਾਥੀ ਨਾਲ ਧੋਖਾਧੜੀ ਕਰਨ ਦੇ ਦੋਸ਼ 'ਚ ਸ਼ਰੀਆ ਕਾਨੂੰਨ ਤਹਿਤ ਮੌਤ ਦੀ ਸਜ਼ਾ ਸੁਣਾਈ ਗਈ ਹੈ। ਕੁੱਲ 23 ਔਰਤਾਂ 'ਤੇ 28 ਪੁਰਸ਼ਾਂ ਨੂੰ ਇਹ ਭਿਆਨਕ ਸਜ਼ਾ ਦਿੱਤੀ ਜਾ ਰਹੀ ਹੈ।
ਦਰਅਸਲ ਕਾਨੂੰਨ ਮੁਤਾਬਕ ਸਜ਼ਾ ਸੁਣਾਏ ਜਾਣ ਵਾਲਿਆਂ ਨੂੰ ਪਹਿਲਾਂ ਕੱਪੜੇ 'ਚ ਲਪੇਟਿਆ ਜਾਵੇਗਾ ਅਤੇ ਫਿਰ ਉਨ੍ਹਾਂ ਨੂੰ ਲੱਕ ਤੱਕ ਰੇਤ 'ਚ ਦੱਬ ਦਿੱਤਾ ਜਾਵੇਗਾ। ਕਮਰ ਦਾ ਉਪਰਲਾ ਹਿੱਸਾ ਮਿੱਟੀ ਦੇ ਉੱਪਰ ਰਹਿੰਦਾ ਹੈ।
ਫਿਰ ਉਨ੍ਹਾਂ ਨੂੰ ਉਦੋਂ ਤੱਕ ਪੱਥਰਾਂ ਨਾਲ ਮਾਰਿਆ ਜਾਂਦਾ ਹੈ, ਜਦੋਂ ਤੱਕ ਪੀੜਤ ਦੀ ਮੌਤ ਨਹੀਂ ਹੋ ਜਾਂਦੀ। ਮੌਤ ਦੀ ਸਜ਼ਾ ਦੇਣ ਵਾਲੇ ਦੇਸ਼ਾਂ ਵਿੱਚ ਈਰਾਨ ਸਭ ਤੋਂ ਅੱਗੇ ਮੰਨਿਆ ਜਾਂਦਾ ਹੈ।