ਗੋਲ-ਗੱਪੇ ਖਾਣ ਤੋਂ ਬਾਅਦ 97 ਬੱਚੇ ਹੋਏ ਬੀਮਾਰ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਦੇ ਮੰਡਲਾ 'ਚ ਸਿਵਲ ਸਰਜਨ ਡਾ. ਕੇ. ਆਰ. ਸ਼ਾਕਯ ਨੇ ਦੱਸਿਆ ਕਿ ਹਸਪਤਾਲ ’ਚ ਇਕ ਤੋਂ ਬਾਅਦ ਇਕ 97 ਬੱਚਿਆਂ ਨੂੰ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਸਾਰੇ ਬੱਚਿਆਂ ਨੇ ਸਿੰਗਾਰਪੁਰ ਹਾਟ ਬਜ਼ਾਰ ’ਚ ਲੱਗੀ ਇਕ ਦੁਕਾਨ ਤੋਂ ਗੋਲ-ਗੱਪੇ ਖਾਧੇ ਸਨ। ਉਨ੍ਹਾਂ ਨੇ ਕਿਹਾ ਕਿ ਸਾਰੇ ਬੱਚੇ ਖ਼ਤਰੇ ਤੋਂ ਬਾਹਰ ਹਨ ।

ਪਹਿਲਾਂ ਤਾਂ ਕੁਝ ਬੱਚਿਆਂ ਨੂੰ ਸਥਾਨਕ ਪ੍ਰਾਇਮਰੀ ਸਿਹਤ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਪਰ ਜਦੋਂ ਬੀਮਾਰ ਬੱਚਿਆਂ ਦੀ ਗਿਣਤੀ ਤੇਜ਼ੀ ਨਾਲ ਵੱਧਣ ਲੱਗੀ ਤਾਂ ਬੀਮਾਰ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ। ਪੁਲਿਸ ਨੇ ਗੋਲ-ਗੱਪੇ ਵੇਚਣ ਵਾਲੇ ਦੁਕਾਨਦਾਰ ਨੂੰ ਹਿਰਾਸਤ ’ਚ ਲੈ ਲਿਆ ਹੈ ।