by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਮੁੰਦਰ ਕੰਢੇ ਬੇਹੱਦ ਖ਼ੂਬਸੂਰਤ ਲੋਕੇਸ਼ਨ ’ਤੇ ਬਣਿਆ ਸ਼ਾਹਰੁਖ ਖ਼ਾਨ ਦੇ ਸੁਪਨਿਆਂ ਦਾ ਇਹ ਆਸ਼ੀਆਨਾ ਇਕ ਟੂਰਿਸਟ ਸਪਾਟ ਤੇ ਲੈਂਡਮਾਰਕ ਬਣ ਚੁੱਕਾ ਹੈ। ਲੋਕ ਅਕਸਰ ਸ਼ਾਹਰੁਖ ਖ਼ਾਨ ਦੇ ਘਰ ਦੇ ਬਾਹਰ ਖੜ੍ਹੇ ਹੋ ਕੇ ਤਸਵੀਰਾਂ ਖਿੱਚਵਾਉਂਦੇ ਹਨ।
ਸ਼ਾਹਰੁਖ ਖ਼ਾਨ ਦੇ ਘਰ ਦੇ ਬਾਹਰ ਇਕ ਨਵੀਂ ਨੇਮ ਪਲੇਟ ਲਗਾਈ ਗਈ, ਜਿਸ ਦੀ ਕੀਮਤ ਲਗਭਗ 25 ਲੱਖ ਰੁਪਏ ਦੱਸੀ ਜਾ ਰਹੀ ਸੀ। ਇਸ ਨੇਮ ਪਲੇਟ ਤੋਂ ਇਕ ਹੀਰਾ ਹੇਠਾਂ ਡਿੱਗ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਹੈ। ਹੁਣ ਇਸ ਨੂੰ ਠੀਕ ਕਰਵਾਉਣ ਤੋਂ ਬਾਅਦ ਸ਼ਾਇਦ ਮੁੜ ਆਪਣੀ ਜਗ੍ਹਾ ਲਗਾ ਦਿੱਤਾ ਜਾਵੇਗਾ।