by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੱਛਮੀ ਆਸਟ੍ਰੇਲੀਆ ਦੇ ਤੱਟ 'ਤੇ ਇਕ ਮਸ਼ਹੂਰ ਸੈਰ-ਸਪਾਟਾ ਸਥਾਨ 'ਤੇ ਇਕ ਕਿਸ਼ਤੀ ਦੇ ਹਾਸਦਾਗ੍ਰਸਤ ਹੋਣ ਕਾਰਨ 12 ਲੋਕ ਗੰਭੀਰ ਜ਼ਖ਼ਮੀ ਹੋ ਗਏ। ਕਿਸ਼ਤੀ ਵਿਚ 26 ਸੈਲਾਨੀ 'ਤੇ ਚਾਲਕ ਦਲ ਦੇ 2 ਮੈਂਬਰ ਸਵਾਰ ਸਨ। ਹਾਦਸੇ 'ਚ ਜ਼ਖ਼ਮੀ ਹੋਏ ਮਰੀਜ਼ਾਂ ਦੇ ਇੱਕ ਸਮੂਹ ਨੂੰ ਬਰੂਮ ਹਸਪਤਾਲ ਲਿਜਾਇਆ ਗਿਆ । ਦੱਸ ਦੇਈਏ ਕਿ ਹੋਰੀਜ਼ੋਂਟਲ ਫਾਲਸ ਇੱਕ ਮਸ਼ਹੂਰ ਸੈਰ-ਸਪਾਟਾ ਸਥਾਨ ਹੈ, ਜਿੱਥੇ ਟੈਲਬੋਟ ਖਾੜੀ ਵਿਖੇ ਮੈਕਲਾਰਟੀ ਰੇਂਜ ਦੀਆਂ ਦੋ ਤੰਗ ਘਾਟੀਆਂ ਵਿੱਚੋਂ ਤੇਜ਼ ਵੇਗ ਨਾਲ ਸਮੁੰਦਰੀ ਪਾਣੀ ਲੰਘਦਾ ਹੈ।