by jaskamal
ਨਿਊਜ਼ ਇਸ਼ਕ (ਰਿੰਪੀ ਸ਼ਰਮਾ) : ਈਰਾਨ ਦੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਨੇ ਫਾਰਸ ਦੀ ਖਾੜੀ 'ਚ ਯੂਨਾਨ ਦੇ ਦੋ ਤੇਲ ਟੈਂਕਰਾਂ ਨੂੰ ਜ਼ਬਤ ਕਰ ਲਿਆ। ਯੂਨਾਨ ਨੇ ਭੂਮੱਧ ਸਾਗਰ 'ਚ ਪਾਬੰਦੀਆਂ ਦੀ ਕਥਿਤ ਉਲੰਘਣਾ ਨੂੰ ਲੈ ਕੇ ਈਰਾਨ ਦੇ ਤੇਲ ਟੈਂਕਰ ਨੂੰ ਜ਼ਬਤ ਕਰਨ 'ਚ ਅਮਰੀਕਾ ਦੀ ਸਹਾਇਤਾ ਕੀਤੀ।
ਗਾਰਡ ਨੇ ਇਕ ਬਿਆਨ ਜਾਰੀ ਕਰਦੇ ਹੋਏ ਅਣਪਛਾਤੇ ਟੈਂਕਰਾਂ ਦੀ ਉਲੰਘਣਾ ਦਾ ਦੋਸ਼ ਲਾਇਆ ਪਰ ਇਨ੍ਹਾਂ ਦੇ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ। ਯੂਨਾਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਸ ਨੇ ਫਾਰਸ ਦੀ ਖਾੜੀ 'ਚ 'ਯੂਨਾਨ ਦੇ ਝੰਡੇ ਵਾਲੇ ਦੋ ਜਹਾਜ਼ਾਂ ਨੂੰ ਹਿੰਸਕ ਰੂਪ ਨਾਲ ਕਬਜ਼ੇ 'ਚ ਲੈਣ' ਨੂੰ ਲੈ ਕੇ ਈਰਾਨ ਦੇ ਰਾਜਦੂਤ ਨੂੰ ਸਖਤ ਇਤਰਾਜ਼ ਦਰਜ ਕੀਤਾ ਹੈ।