by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਿਸਰ 'ਚ ਇਸਮਾਈਲੀਆ-ਸੁਏਜ਼ ਰੇਗਿਸਤਾਨੀ ਸੜਕ 'ਤੇ ਮਿੰਨੀ ਬੱਸ 'ਤੇ ਕਾਰ ਦੀ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ। ਇਸ ਟੱਕਰ 'ਚ ਕਾਰ ਦੇ ਅੰਦਰ ਆਕਸੀਜਨ ਸਿਲੰਡਰ ਅਤੇ ਮਿੰਨੀ ਬੱਸ ਦੇ ਗੈਸ ਸਿਲੰਡਰ ਵਿਚ ਧਮਾਕਾ ਹੋ ਗਿਆ।
ਹਾਦਸੇ ਵਿਚ 7 ਲੋਕ ਵਾਹਨਾਂ ਦੇ ਅੰਦਰ ਸੜ ਗਏ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਕਾਰ ਦੇ ਡਰਾਈਵਰ ਨੇ ਸੜਕ ਦੇ ਦੂਜੇ ਪਾਸੇ ਮੁੜਨ ਦੀ ਕੋਸ਼ਿਸ਼ ਕੀਤੀ। ਮਿਸਰ ਵਿਚ ਖ਼ਰਾਬ ਸੜਕਾਂ ਅਤੇ ਅਣਉਚਿਤ ਟ੍ਰੈਫਿਕ ਨਿਯਮਾਂ ਕਾਰਨ ਅਕਸਰ ਸੜਕ ਹਾਦਸੇ ਹੁੰਦੇ ਰਹਿੰਦੇ ਹਨ।