ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਰਮੀਆਂ ਦੇ ਮੌਸਮ ਘਰਾਂ 'ਚ ਕਈ ਤਰ੍ਹਾਂ ਦੇ ਸ਼ਰਬਤ ਬਣਾਉਣੇ ਸ਼ੁਰੂ ਹੋ ਜਾਂਦੇ ਹਨ। ਅਸੀਂ ਤੁਹਾਨੂੰ ਆਲੂ ਬੁਖਾਰੇ ਤੋਂ ਬਣੇ ਸ਼ਰਬਤ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਆਲੂ ਬੁਖਾਰੇ ਦਾ ਸੁਆਦ ਠੰਡਾ ਹੁੰਦਾ ਹੈ ਅਤੇ ਇਹ ਊਰਜਾ ਨਾਲ ਭਰਪੂਰ ਫਲ ਹੁੰਦਾ ਹੈ। ਆਲੂ ਬੁਖਾਰੇ ਦਾ ਸ਼ਰਬਤ ਸਰੀਰ ਨੂੰ ਠੰਡਕ ਦੇਣ ਦੇ ਨਾਲ-ਨਾਲ ਊਰਜਾ ਨਾਲ ਭਰਦਾ ਹੈ। ਇਸ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ।
ਆਲੂ ਬੁਖਾਰੇ ਦਾ ਸ਼ਰਬਤ ਕਿਵੇਂ ਬਣਾਉਣਾ ਹੈ
ਆਲੂ ਬੁਖਾਰੇ ਦਾ ਸ਼ਰਬਤ ਬਣਾਉਣ ਲਈ, ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ ਇੱਕ ਗਲਾਸ ਪਾਣੀ ਪਾਓ ਅਤੇ ਇਸਨੂੰ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ। ਜਦੋਂ ਪਾਣੀ ਉਬਲਣ 'ਤੇ ਆ ਜਾਵੇ, ਤਾਂ ਇਸ ਵਿਚ ਆਲੂ ਬੁਖਾਰਾ 'ਤੇ ਚੀਨੀ ਪਾਓ।
ਆਲੂ ਬੁਖਾਰੇ ਨੂੰ 2 ਤੋਂ 3 ਮਿੰਟ ਲਈ ਉਬਾਲਣ ਦਿਓ। ਜਦੋਂ ਇਹ ਮਿਸ਼ਰਣ ਗਾੜ੍ਹਾ ਹੋ ਜਾਵੇ ਤਾਂ ਇਸ ਵਿਚ ਸਵਾਦ ਅਨੁਸਾਰ ਕਾਲਾ ਨਮਕ, ਕਾਲੀ ਮਿਰਚ, ਚਾਟ ਮਸਾਲਾ ਅਤੇ ਸਾਦਾ ਨਮਕ ਪਾ ਕੇ ਮਿਕਸ ਕਰ ਲਓ।
ਜਦੋਂ ਤੱਕ ਮਿਸ਼ਰਣ ਠੰਢਾ ਨਾ ਹੋ ਜਾਵੇ, ਇੱਕ ਗਲਾਸ ਵਿੱਚ ਕੱਟੇ ਹੋਏ ਆਲੂ ਬੁਖਾਰੇ ਪਾ ਦਿਓ। ਇਸ ਤੋਂ ਬਾਅਦ ਇਸ 'ਚ 2-3 ਆਈਸ ਕਿਊਬ ਪਾ ਦਿਓ। ਜਦੋਂ ਆਲੂ ਬੁਖਾਰੇ ਦਾ ਮਿਸ਼ਰਣ ਠੰਡਾ ਹੋ ਜਾਵੇ ਤਾਂ ਮਿਸ਼ਰਣ ਨੂੰ ਗਲਾਸ ਵਿਚ ਪਾਓ ਅਤੇ ਚਮਚ ਨਾਲ ਚੰਗੀ ਤਰ੍ਹਾਂ ਮਿਲਾਓ। ਇਸ ਤਰ੍ਹਾਂ ਆਲੂ ਬੁਖਾਰੇ ਦਾ ਸ਼ਰਬਤ ਤਿਆਰ ਹੈ।