by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ 'ਚ ਦਿੱਲੀ ਦੀ ਤਰਜ਼ 'ਤੇ 117 ਸਮਾਰਟ ਸਕੂਲ ਖੋਲ੍ਹੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਲਈ ਟੀਮਾਂ ਵੀ ਜੁੜ ਚੁੱਕੀਆਂ ਹਨ।
ਇਨ੍ਹਾਂ ਸਮਾਰਟ ਸਕੂਲਾਂ 'ਚ ਡਿਜੀਟਲ ਬੋਰਡ, ਨਵੀਆਂ ਲੈਬਾਂ, ਲਾਈਬ੍ਰੇਰੀ 'ਤੇ ਤਕਨੀਕੀ ਅਧਿਆਪਕ ਹੋਣਗੇ। ਸੂਬੇ 'ਚ ਮੁਹੱਲਾ ਕਲੀਨਿਕਾਂ ਦੇ ਐਲਾਨ ਤੋਂ ਬਾਅਦ ਹੁਣ ਪੰਜਾਬ 'ਚ ਇਹ ਸਮਾਰਟ ਸਕੂਲ ਖੋਲ੍ਹਣ ਦੀ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਇਸ ਦੇ ਲਈ ਸਾਰਾ ਬਜਟ ਤਿਆਰ ਕਰ ਲਿਆ ਗਿਆ ਹੈ।