ਨਿਊਜ਼ ਡੈਸਕ: ਫਗਵਾੜਾ ਦੇ ਹਦੀਆਬਾਦ ਵਿਖੇ ਸ਼ਾਤਿਰ ਠੱਗਾਂ ਨੇ ਇਕ ਵਿਅਕਤੀ ਨੂੰ ਬਾਹਰਲੇ ਨੰਬਰ ਤੋਂ ਫੋਨ ਕਾਲ ਕਰ ਕੇ ਉਸ ਨੂੰ ਕਿਹਾ ਕਿ ਉਹ ਉਸ ਦਾ ਜਾਣਕਾਰ ਬੋਲ ਰਿਹਾ ਹੈ। ਕੁਝ ਚਿਰਾਂ ਬਾਅਦ ਪੀੜਤ ਵਿਅਕਤੀ ਕੋਲੋਂ ਕਹਿ ਹੋ ਗਿਆ ਕਿ ਉਹ ਉਸ ਦੇ ਸਾਢੂ ਦਾ ਦੋਸਤ ਤਾਂ ਨਹੀਂ ਗੱਲ ਕਰ ਰਿਹਾ ਇੰਨੇ ਨੂੰ ਸ਼ਾਤਿਰ ਠੱਗ ਕਿਹਾ ਹਾਂ ਉਹ ਉਸ ਦੇ ਸਾਂਢੂ ਦਾ ਦੋਸਤ ਹੀ ਗੱਲ ਕਰ ਰਿਹਾ ਹੈ। ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇੰਡੀਆ ਆ ਰਿਹਾ ਹੈ ਤੇ ਉਸ ਨੇ ਕੁਝ ਪੈਸੇ ਤੁਹਾਡੇ ਖਾਤੇ ਵਿਚ ਪਾਉਣੇ ਹਨ ਪੀੜਤ ਵਿਅਕਤੀ ਨੇ ਆਪਣਾ ਖਾਤਾ ਨੰਬਰ ਉਸ ਵਿਅਕਤੀ ਨੂੰ ਦੇ ਦਿੱਤਾ ਜਿਸ ਖਾਤਾ ਨੰਬਰ ਦੀ ਸ਼ਾਤਰ ਠੱਗ ਵੱਲੋਂ ਇੱਕ ਜਾਅਲੀ ਰਸੀਦ ਬਣਾ ਕੇ ਪੀੜਤ ਵਿਅਕਤੀ ਦੇ ਵ੍ਹੱਟਸਐਪ ਉੱਪਰ ਭੇਜ ਦਿੱਤੀ ਗਈ ਜਿਸ 'ਚ ਉਸ ਨੂੰ ਦੱਸਿਆ ਕਿ ਉਸ ਦੇ ਖਾਤੇ 'ਚ ਤੇਈ ਲੱਖ ਰੁਪਏ ਪਾ ਦਿੱਤੇ ਹਨ ਜਦੋਂ ਪੀੜਤ ਵਿਅਕਤੀ ਨੇ ਬੈਂਕ 'ਚ ਜਾ ਕੇ ਪਤਾ ਕੀਤਾ ਤਾਂ ਉਸ ਦੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ ਸੀ।
ਇਸ ਤੋਂ ਬਾਅਦ ਠੱਗ ਨੇ ਦੁਬਾਰਾ ਫੇਰ ਪੀੜਤ ਵਿਅਕਤੀ ਨੂੰ ਫੋਨ ਕਰ ਕੇ ਕਿਹਾ ਕਿ ਇਹ ਪੈਸੇ ਉਸ ਦੇ ਖਾਤੇ 'ਚ ਬਾਰਾਂ ਘੰਟਿਆਂ ਦੇ ਅੰਦਰ-ਅੰਦਰ ਆ ਜਾਣਗੇ ਤੇ ਕੁਝ ਦੇਰ ਬਾਅਦ ਹੀ ਠੱਗ ਨੇ ਪੀੜਤ ਵਿਅਕਤੀ ਨੂੰ ਫੋਨ ਕੀਤਾ ਕਿ ਉਸ ਨੂੰ ਅਰਜੈਂਟ ਦੋ ਲੱਖ ਰੁਪਏ ਦੀ ਲੋੜ ਪੈ ਗਈ ਹੈ ਤੇ ਉਸ ਨੇ ਆਪਣੇ ਸਾਰੇ ਪੈਸੇ ਤੁਹਾਡੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ ਹਨ। ਉਹ ਠੱਗ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਉਸ ਨੂੰ ਦੋ ਲੱਖ ਰੁਪਏ ਭੇਜ ਦੇਵੇ ਨਹੀਂ ਤਾਂ ਉਸ ਨੂੰ ਇਸ ਕੰਟਰੀ 'ਚੋਂ ਡਿਪੋਰਟ ਕਰ ਦਿੱਤਾ ਜਾਵੇਗਾ। ਠੱਗ ਦੀਆਂ ਗੱਲਾਂ 'ਚ ਆ ਕੇ ਪੀੜਤ ਵਿਅਕਤੀ ਨੇ ਡੇਢ ਲੱਖ ਰੁਪਿਆ ਉਸ ਨੂੰ ਵੈਸਟਰਨ ਯੂਨੀਅਨ ਤੋਂ ਟਰਾਂਸਫਰ ਕਰ ਦਿੱਤਾ। ਇਸ ਤੋਂ ਬਾਅਦ ਉਕਤ ਠੱਗ ਦਾ ਫੋਨ ਬੰਦ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।