by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਨੇ ਸਵਿਟਜ਼ਰਲੈਂਡ ਦੇ ਲੁਸਾਨੇ ਵਿਚ ਚਾਰ ਤੋਂ ਪੰਜ ਜੂਨ ਤਕ ਹੋਣ ਵਾਲੇ ਪਹਿਲੇ ਐੱਫ. ਆਈ. ਐੱਚ. ਮਹਿਲਾ ਹਾਕੀ ਫਾਈਵਜ਼ ਹਾਕੀ ਟੂਰਨਾਮੈਂਟ ਲਈ ਨੌਂ ਮੈਂਬਰੀ ਟੀਮ ਦਾ ਐਲਾਨ ਕੀਤਾ। ਟੀਮ ਦੀ ਕਮਾਨ ਤਜਰਬੇਕਾਰ ਗੋਲਕੀਪਰ ਰਜਨੀ ਏਟੀਮਾਰਪੂ ਨੂੰ ਸੌਂਪੀ ਗਈ ਹੈ ਤੇ ਮਹਿਮਾ ਚੌਧਰੀ ਉੱਪ-ਕਪਤਾਨ ਹੋਵੇਗੀ।
ਭਾਰਤੀ ਟੀਮ ਦੇ ਹੋਰ ਮੈਂਬਰ ਡਿਫੈਂਡਰ ਰਸ਼ਮਿਤਾ ਮਿੰਜ ਤੇ ਅਜਮੀਨਾ ਕੁਜੂਰ, ਮਿਡਫੀਲਡਰ ਵੈਸ਼ਣਵੀ ਵਿੱਠਲ ਫਾਲਕੇ ਤੇ ਪ੍ਰੀਤੀ ਹਨ। ਫਾਰਵਰਡ ਮਾਰੀਆਨਾ ਕੁਜੂਰ, ਨੌਜਵਾਨ ਓਲੰਪਿਕ ਹਾਕੀ ਫਾਈਵਜ਼ ਮੁਕਾਬਲੇ ਵਿਚ ਖੇਡਣ ਵਾਲੀ ਮੁਮਤਾਜ਼ ਖ਼ਾਨ ਤੇ ਰੁਤੂਜਾ ਦਦਾਸੋ ਪਿਸਲ ਨੂੰ ਵੀ ਭਾਰਤੀ ਟੀਮ ਵਿਚ ਥਾਂ ਮਿਲੀ ਹੈ ਜਦਕਿ ਸੁਮਨ ਦੇਵੀ ਥੋਡਮ ਤੇ ਰਾਜਵਿੰਦਰ ਕੌਰ ਨੂੰ ਸਟੈਂਡਬਾਈ ਦੇ ਰੂਪ ਵਿਚ ਚੁਣਿਆ ਗਿਆ ਹੈ।