by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਵਿਖੇ ਮਹਿਲਾ ਅਧਿਆਪਕ ਦੇ ਨਾਲ ਜਬਰਦਸਤੀ ਜਬਰ-ਜ਼ਨਾਹ ਕਰਨ ਵਾਲੇ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਪਰ ਦੋਸ਼ੀ ਅਜੇ ਫ਼ਰਾਰ ਹੈ। ਜਨਾਨੀ ਨੇ ਦੱਸਿਆ ਕਿ ਉਹ ਇਕ ਪ੍ਰਾਇਵੇਟ ਸਕੂਲ ’ਚ ਟੀਚਰ ਵਜੋਂ ਨੌਕਰੀ ਕਰਦੀ ਹੈ।
ਦੋਸ਼ੀ ਦਮਨ ਕੁਮਾਰ ਪੁੱਤਰ ਨਰਿੰਦਰਪਾਲ ਵਾਸੀ ਤਿੱਬੜ ਕੰਧ ਟੱਪ ਕੇ ਉਸ ਦੇ ਘਰ ਆ ਕੇ ਉਸ ਨੂੰ ਧਮਕੀ ਦੇਣ ਲੱਗਾ ਕਿ ਉਸ ਨਾਲ ਉਹ ਦੂਜੇ ਕਮਰੇ 'ਚ ਜਾਵੇ, ਨਹੀਂ ਤਾਂ ਤੇਰੇ ਬੱਚਿਆਂ ਨੂੰ ਮਾਰ ਦੇਵੇਗਾ। ਉਹ ਡਰਦੀ ਹੋਈ ਦੂਜੇ ਕਮਰੇ ਵਿਚ ਚਲੀ ਗਈ, ਜਿੱਥੇ ਉਸ ਨਾਲ ਦੋਸ਼ੀ ਦਮਨ ਕੁਮਾਰ ਨੇ ਜਬਰਦਸਤੀ ਜਬਰ-ਜ਼ ਨਾਹ ਕੀਤਾ। ਪੁਲਿ ਨੇ ਮਹਿਲਾ ਦੇ ਬਿਆਨਾਂ ’ਤੇ ਦੋਸ਼ੀ ਦਮਨ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।