by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਦੇ ਇੱਕ ਅਰਬਪਤੀ ਕਾਰੋਬਾਰੀ ਨੇ ਯੂਕ੍ਰੇਨ ਨੂੰ ਦੋ ਲੜਾਕੂ ਜਹਾਜ਼ ਖਰੀਦ ਕੇ ਤੋਹਫੇ 'ਚ ਦਿੱਤੇ ਹਨ। ਇਸ ਕਾਰੋਬਾਰੀ ਦਾ ਨਾਂ ਮੁਹੰਮਦ ਜ਼ਹੂਰ ਦੱਸਿਆ ਜਾ ਰਿਹਾ ਹੈ। ਉਸ ਦੀ ਪਤਨੀ ਕਮਾਲੀਆ ਜ਼ਹੂਰ ਇੱਕ ਯੂਕ੍ਰੇਨੀ ਨਾਗਰਿਕ 'ਤੇ ਮਸ਼ਹੂਰ ਗਾਇਕਾ ਹੈ। ਉਸ ਨੇ ਖੁਲਾਸਾ ਕੀਤਾ ਕਿ ਉਸ ਦਾ ਪਤੀ'ਤੇ ਹੋਰ ਅਮੀਰ ਦੋਸਤ ਰੂਸ ਖ਼ਿਲਾਫ਼ ਲੜਾਈ ਵਿੱਚ ਯੂਕ੍ਰੇਨ ਦੀ ਚੁੱਪਚਾਪ ਮਦਦ ਕਰ ਰਹੇ ਹਨ। ਹਾਲਾਂਕਿ ਇਸ ਪੂਰੇ ਮਾਮਲੇ 'ਤੇ ਪੁੱਛੇ ਜਾਣ ਦੇ ਬਾਵਜੂਦ ਪਾਕਿਸਤਾਨ ਨੇ ਚੁੱਪੀ ਧਾਰੀ ਹੋਈ ਹੈ।
ਮਾਰਨਿੰਗ ਵਿਦ ਯੂਕ੍ਰੇਨ ਪ੍ਰੋਗਰਾਮ ਦੌਰਾਨ ਕਮਾਲੀਆ ਜ਼ਹੂਰ ਨੇ ਦੱਸਿਆ ਕਿ ਮੇਰੇ ਪਤੀ ਮੁਹੰਮਦ ਜ਼ਹੂਰ ਨੇ ਮੈਨੂੰ ਇਹ ਦੱਸਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ, ਕਿਉਂਕਿ ਉਹਨਾਂ ਨੇ ਸ਼ੁਰੂ ਵਿੱਚ ਇਸ ਮਦਦ ਨੂੰ ਲੁਕਾਇਆ ਸੀ। ਉਹਨਾਂ ਨੇ ਯੂਕ੍ਰੇਨ ਨੂੰ ਦੋ ਲੜਾਕੂ ਜਹਾਜ਼ ਦਿੱਤੇ 'ਤੇ ਹੋਰ ਕਈ ਤਰੀਕਿਆਂ ਨਾਲ ਵੀ ਮਦਦ ਕੀਤੀ।