by jaskamal
ਨਿਊਜ਼ ਡੈਸਕ: ਬਟਾਲਾ ਵਿਖੇ ਇਕ ਪਤੀ ਵਲੋਂ ਪਤਨੀ ਦੀ ਬੇਰਹਿਮੀ ਨਾਲ ਮਾਰ ਕੁੱਟ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਮਨਪ੍ਰੀਤ ਕੌਰ ਪੁੱਤਰੀ ਜਗਜੀਤ ਸਿੰਘ ਵਾਸੀ ਰੱਤੜ ਛੱਤੜ ਨੇ ਦੱਸਿਆ ਕਿ ਸੰਨ 2009 'ਚ ਮੇਰਾ ਵਿਆਹ ਪਿੰਡ ਕੋਹਾਲੀ ਦੇ ਰਹਿਣ ਵਾਲੇ ਨਵਜੋਤ ਸਿੰਘ ਪੁੱਤਰ ਮਲਕੀਤ ਸਿੰਘ ਨਾਲ ਹੋਇਆ ਸੀ ਤੇ ਮੇਰੀਆਂ ਦੋ ਬੇਟੀਆਂ ਹਨ। ਮੇਰਾ ਪਤੀ ਨਸ਼ੇ ਕਰਨ ਦਾ ਆਦੀ ਹੈ ਤੇ ਨਸ਼ੇ ਦੀ ਹਾਲਤ ਵਿਚ ਮੇਰੀ ਮਾਰ ਕੁੱਟ ਕਰਦਾ ਰਹਿੰਦਾ ਹੈ।
ਬੀਤੇ ਦਿਨ ਵੀ ਮੇਰੇ ਪਤੀ, ਸੱਸ ਤੇ ਸਹੁਰੇ ਨੇ ਮੇਰੀ ਬੇਰਹਿਮੀ ਨਾਲ ਮਾਰ ਕੁੱਟ ਕੀਤੀ ਤੇ ਮੇਰੇ ਗਰਮ ਪ੍ਰੈੱਸਾਂ ਵੀ ਲਗਾਈਆਂ, ਜਿਸ ਨਾਲ ਮੈਨੂੰ ਕਾਫੀ ਅੰਦਰੂਨੀ ਸੱਟਾਂ ਲੱਗੀਆਂ। ਉਪਰੰਤ ਮੈਨੂੰ ਕਮਰੇ ਵਿਚ ਬੰਦ ਕਰ ਦਿੱਤਾ। ਉਸਨੇ ਦੱਸਿਆ ਕਿ ਇਸ ਤੋਂ ਬਾਅਦ ਮੇਰਾ ਉਕਤ ਪਤੀ ਪਿੰਡ ਦੇ ਕੁਝ ਵਿਅਕਤੀਆਂ ਦੀ ਮਦਦ ਨਾਲ ਗੱਡੀ ਕਰਕੇ ਮੈਨੂੰ ਮੇਰੇ ਮਾਸੜ ਦੇ ਘਰ ਕਪੂਰਥਲਾ ਦੇ ਪਿੰਡ ਬੁੱਢਾ ਥੇਹ ਵਿਖੇ ਛੱਡ ਆਇਆ।