by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਇਕ ਨਵ-ਵਿਆਹੇ ਜੋੜੇ ਦਾ ਉਸ ਦੇ ਘਰ 'ਚ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਬ੍ਰਜੇਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਸ਼ਿਵਮ ਤਿਵਾੜੀ 'ਤੇ ਉਸ ਦੀ ਪਤਨੀ ਜੂਲੀ ਤਿਵਾੜੀ ਕਮਰੇ ਅੰਦਰ ਸੌਂ ਰਹੇ ਸਨ, ਜਦੋਂ ਕਿ ਸ਼ਿਵਮ ਦੇ ਪਿਤਾ ਦੀਪਕ ਕੁਮਾਰ ਅਤੇ ਭਰਾ ਮੋਨੂੰ ਛੱਤ 'ਤੇ ਸੁੱਤੇ ਸਨ।
ਘਰ 'ਚ ਕੁਝ ਕਿਰਾਏਦਾਰ ਵੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਕ ਕਿਰਾਏਦਾਰ ਨੇ ਸ਼ਿਵਮ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ। ਕਿਰਾਏਦਾਰ ਅੰਦਰ ਗਿਆ ਤਾਂ ਉਸ ਨੂੰ ਜੋੜੇ ਦੀਆਂ ਲਾਸ਼ਾਂ ਫਰਸ਼ 'ਤੇ ਖੂਨ ਨਾਲ ਲੱਥਪੱਥ ਮਿਲੀਆਂ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।